ਤੰਦਰੁਸਤ ਰਹਿਣ ਲਈ ਯੋਗਾ ਹੈ ਇੱਕੋ ਇੱਕ ਰਾਮਬਾਣ ਇਲਾਜ
ਸੂਬੇ 'ਚ ਲੱਗੇ ਕਰਫ਼ਿਊ ਦੌਰਾਨ ਲੋਕਾਂ ਨੂੰ ਸਿਹਤਮੰਦ ਰਹਿਣ ਅਤੇ ਮਾਨਸਿਕ ਤਨਾਅ ਤੋਂ ਮੁਕਤ ਹੋਣ ਲਈ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਆਰਤੀ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਮੁਫ਼ਤ ਵਿੱਚ ਲੋਕਾਂ ਨੂੰ ਯੋਗਾ ਸਿਖਾ ਰਹੀ ਹੈ। ਆਰਤੀ ਦਿਨ 'ਚ ਦੋ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਹੁੰਦੀ ਹੈ ਅਤੇ ਯੋਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੀ ਹੈ। ਆਰਤੀ ਦਾ ਕਹਿਣਾ ਹੈ ਕਿ ਸਾਨੂੰ ਆਪਣਾ ਇਮਿਊਨਿਟੀ ਸਿਸਟਮ ਸੁਧਾਰਨ ਦੀ ਬਹੁਤ ਲੋੜ ਹੈ ਅਤੇ ਕੋਰੋਨਾ 'ਤੇ ਉਹ ਬੰਦਾ ਜਿੱਤ ਪਾ ਸਕਦਾ ਹੈ ਜਿਸ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਰੇ ਹੋਵੇਗੀ ਅਤੇ ਇਹ ਸ਼ਕਤੀ ਯੋਗ ਨਾਲ ਹੀ ਆ ਸਕਦੀ ਹੈ। ਆਰਤੀ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ 'ਤੇ ਲੋਕਾਂ ਨੂੰ ਤੰਦਰੂਸਤ ਰਹਿਣ ਅਤੇ ਆਪਣੀ ਰੱਖਿਆ ਆਪ ਕਰਨ ਅਤੇ ਮਾਨਸਿਕ ਬਿਮਰੀ ਤੋਂ ਦੂਰ ਰੱਖਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਤਕ ਕਰਫਿਊ ਜਾਰੀ ਰਹੇਗਾ ਉਦੋਂ ਤਕ ਯੋਗ ਦੀ ਇਹ ਟਰੇਨਿੰਗ ਮੁਫ਼ਤ ਹੀ ਰਹੇਗੀ।