ਪੰਜਾਬ

punjab

ਆਪ ਵਰਕਰ ਦਾ ਹਰਿਆਣਾ ਤੋਂ ਪੰਜਾਬ ਤੱਕ ਪੈਦਲ ਮਾਰਚ

By

Published : Aug 2, 2021, 3:44 PM IST

ਅੰਮ੍ਰਿਤਸਰ:ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਪੈਦਲ ਯਾਤਰਾ ਕਰ ਰਹੇ ਹਰਿਆਣਾ ਦੇ ਪੋਪਟ ਭਾਈ ਵੱਖ ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਅਜਨਾਲਾ ਵਿਖੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਪਹੁੰਚੇ। ਇਸ ਮੌਕੇ ਪੋਪਟ ਭਾਈ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਤੇ ਪੰਜਾਬ ਦੀ ਭਲਾਈ ਦੇ ਉਦੇਸ਼ ਨਾਲ ਓਹਨਾਂ ਵਲੋਂ ਪੈਦਲ ਮਾਰਚ ਕਢਿਆ ਜਾ ਰਿਹਾ ਹੈ ਜ਼ੋ ਕੁਰੂਕਸ਼ੇਤਰ ਹਰਿਆਣਾ ਤੋਂ ਚਲ ਪੰਜਾਬ ਤੋਂ ਹੁੰਦੇ ਹੋਏ ਹਿਮਾਚਲ ਤੋਂ ਮੁੜ ਪੰਜਾਬ ਤੋਂ ਹੁੰਦੇ ਹੋਏ ਵਾਪਿਸ ਹਰਿਆਣਾ ਚ ਖਤਮ ਹੋਏਗੀ। ਓਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਗੇ।ਇਸ ਸਬੰਧੀ ਅਜਨਾਲਾ ਤੋਂ ਮੁੱਖ ਸੇਵਾਦਾਰ ਸੋਨੂੰ ਜਾਫਰ ਨੇ ਕਿਹਾ ਕਿ ਓਹਨਾ ਵਲੋਂ ਪੈਦਲ ਯਾਤਰਾ ਕਰ ਪਾਰਟੀ ਦਾ ਪਰਚਾਰ ਕਰ ਰਹੇ ਪੋਪਟ ਭਾਈ ਦਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ।

ABOUT THE AUTHOR

...view details