ਝੋਨੇ ਦੀ ਫ਼ਸਲ ਲਈ ਮੀਂਹ ਰਿਹਾ ਫ਼ਾਇਦੇਮੰਦ - ਕਪਾਹ
ਬਠਿੰਡਾ: ਬਰਸਾਤ ਦੇ ਮੌਸਮ ਤੋਂ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਤੇਜ਼ ਪੈ ਰਹੀ ਗਰਮੀ ਤੋਂ ਰਾਹਤ ਨਸੀਬ ਹੋਈ ਹੈ। ਇਹ ਮੀਂਹ ਕਿਸਾਨਾਂ ਦੇ ਝੋਨੇ ਦੀ ਫ਼ਸਲ ਲਈ ਉਮੀਦ ਨਾਲੋਂ ਚੰਗਾ ਸਾਬਤ ਹੋਇਆ ਹੈ। ਮੀਂਹ ਪੈਣ ਨਾਲ ਜਿੱਥੇ ਕਿਸਾਨ ਖੂਸ਼ ਹਨ, ਤਾਂ ਉੱਥੇ ਹੀ ਕੁਝ ਕਿਸਾਨਾ ਦਾ ਕਹਿਣਾ ਹੈ ਕਿ ਇਹ ਮੀਂਹ ਕਪਾਹ ਦੀ ਫਸਲ ਲਈ ਨੁਕਸਾਨਦੇਹ ਹੈ।