ਫੋਟੋਗ੍ਰਾਫਰ ਦੀ ਦੁਕਾਨ ਨੂੰ ਲੱਗੀ ਅੱਗ , ਲੱਖਾਂ ਦਾ ਸਮਾਨ ਸੜ ਕੇ ਸੁਆਹ - ਦੁਕਾਨ ਮਾਲਕ ਗੁਰਭੇਜ ਸਿੰਘ
ਅੰਮ੍ਰਿਤਸਰ : ਅਜਨਾਲਾ ਸ਼ਹਿਰ 'ਚ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਨਜ਼ਦੀਕ ਇੱਕ ਫੋਟੋਗ੍ਰਾਫਰ ਦੀ ਦੁਕਾਨ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਗੁਰਭੇਜ ਸਿੰਘ ਗਿੱਲ ਵਾਸੀ ਪਿੰਡ ਰਿਆੜ ਕੇ ਦੱਸਿਆ ਕਿ ਬੀਤੀ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤਾਂ ਰਾਤ ਕਰੀਬ 12 ਵਜੇ ਉਸਨੂੰ ਅਜਨਾਲਾ ਤੋਂ ਮੇਰੇ ਦੋਸਤ ਨੇ ਫ਼ੋਨ 'ਤੇ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ ਜਿਸ ਉਪਰੰਤ ਮੈਂ ਆਪਣੇ ਹੋਰਨਾਂ ਸਾਥੀਆਂ ਸਮੇਤ ਦੁਕਾਨ 'ਤੇ ਪਹੁੰਚਿਆਂ ਤਾਂ ਦੁਕਾਨ ਅੰਦਰ ਭਾਰੀ ਅੱਗ ਲੱਗੀ ਹੋਈ ਸੀ।