ਪੰਜਾਬ

punjab

ETV Bharat / videos

61ਵੀਂ ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸਮਾਪਤ

By

Published : Oct 5, 2021, 3:08 PM IST

ਫਰੀਦਕੋਟ : ਪੰਜਾਬ ਸਟੇਟ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ ਦੀ ਅਗਵਾਈ ਹੇਠ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਨਹਿਰੂ ਸਟੇਡੀਅਮ ਅਤੇ ਸਰਕਾਰੀ ਬਲਵੀਰ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ 61ਵੀਂਆਂ ਤਿੰਨ ਰੋਜ਼ਾ ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਪੀਅਨਸ਼ਿਪ ( ਮਰਦ ਅਤੇ ਔਰਤਾਂ ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਸਟੇਟ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ ਵੱਲੋਂ ਕੀਤੀ ਗਈ। ਇਨ੍ਹਾਂ ਪੰਜਾਬ ਰਾਜ ਵਾਲੀਬਾਲ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਦੇ ਮਰਦ ਅਤੇ ਔਰਤਾਂ ਦੀਆਂ 43 ਤੋਂ ਵੱਧ ਟੀਮਾਂ ਨੇ ਭਾਗ ਲਿਆ, ਜਿਸ ਵਿੱਚ 25 ਮਰਦ ਅਤੇ 18 ਔਰਤ ਵਰਗ ਦੀਆਂ ਟੀਮਾਂ ਸ਼ਾਮਲ ਸਨ।

ABOUT THE AUTHOR

...view details