ਫਗਵਾੜਾ 'ਚ 6 ਸਾਲਾ ਬੱਚੀ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - ਕੋਵਿਡ-19
ਫਗਵਾੜਾ: ਸ਼ਹਿਰ ਦੇ ਇੰਡਸਟਰੀਅਲ ਖੇਤਰ 'ਚ ਰਹਿਣ ਵਾਲੇ ਇੱਕ ਨੇਪਾਲੀ ਪਰਿਵਾਰ ਦੀ 6 ਸਾਲਾ ਬੱਚੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਬੱਚੀ ਦਾ ਇਲਾਜ ਹੁਣ ਪੀਜੀਆਈ ਵਿੱਚ ਚੱਲ ਰਿਹਾ ਹੈ। ਇਸ ਤੋਂ ਪਹਿਲਾ ਕਿਸੇ ਹੋਰ ਬਿਮਾਰੀ ਕਾਰਨ ਬੱਚੀ ਨੂੰ ਜਲੰਧਰ ਤੇ ਲੁਧਿਆਣਾ ਦਾਖ਼ਲ ਕਰਵਾਇਆ ਸੀ। ਬੱਚੀ ਦੇ ਸੰਪਰਕ ਵਿੱਚ ਆਉਣ ਵਾਲੇ ਉਸ ਦੇ ਪਿਤਾ, ਦਾਦੀ ਅਤੇ ਚਾਚਾ ਦੇ ਟੈਸਟ ਕਰ ਲਏ ਗਏ ਹਨ। ਦੱਸ ਦਈਏ, ਬੱਚੀ ਦੇ ਦਿਲ ਵਿੱਚ ਛੇਕ ਵੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਜਾਣਕਾਰੀ ਦੇ ਕੇ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ।