ਇੱਕ ਮੋਟਰਸਾਈਕਲ ਤੇ 2 ਚੋਰੀ ਦੀਆਂ ਐਕਟਿਵਾ ਕੀਤੀਆਂ ਕਾਬੂ - 2 ਚੋਰੀ ਦੀਆਂ ਐਕਟਿਵਾ ਕੀਤੀਆਂ ਕਾਬੂ
ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਚੋਰੀਆਂ ਅਤੇ ਲੁਟਾਂ-ਖੋਹਾਂ ਦੀ ਵਾਰਦਾਤਾਂ ਨੂੰ ਰੋਕਣ ਮੁਹਿੰਮ ਦੇ ਤਹਿਤ ਚੋਕੀ ਫ਼ੈਜ਼ਪੁਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਉੱਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਉੱਤੇ ਆ ਰਹੇ 2 ਨੌਜਵਾਨਾਂ ਨੂੰ ਰੋਕ ਮੋਟਰਸਾਈਕਲ ਦੇ ਕਾਗਜਾਂ ਦੀ ਚੈਕਿੰਗ ਕੀਤੀ। ਉਹ ਕਾਗਜ਼ ਨਹੀਂ ਦਿਖਾ ਸਕੇ ,ਜਦੋਂ ਉਨ੍ਹਾਂ ਨੂੰ ਚੌਕੀ ਫ਼ੈਜ਼ਪੁਰਾ ਲਿਆ ਕੇ ਉਨ੍ਹਾਂ ਕੋਲ਼ੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਜਦੋਂ ਇਨ੍ਹਾਂ ਤੇ ਹੋਰ ਸਖਤੀ ਕੀਤੀ ਗਈ ਅਤੇ ਇਨ੍ਹਾਂ ਕੋਲੋਂ ਚੋਰੀ ਸ਼ੁਦਾ ਬਿਨਾਂ ਨੰਬਰ ਦੇ 2 ਐਕਟਿਵਾ ਵੀ ਬਰਾਮਦ ਹੋਈਆਂ, ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।