ਪੰਜਾਬ

punjab

By

Published : Apr 9, 2020, 4:05 PM IST

Updated : Apr 9, 2020, 5:03 PM IST

ETV Bharat / videos

PUBG ਗੇਮ ਖੇਡਦੇ ਹੋਏ 17 ਸਾਲਾਂ ਨਾਬਾਲਿਗ ਨੌਜਵਾਨ ਦੀ ਹੋਈ ਮੌਤ

ਫ਼ਰੀਦਕੋਟ: ਸ਼ਹਿਰ ਦੇ ਕੋਟਕਪੁਰਾ 'ਚ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਤਰਸਜੋਤ ਸਿੰਘ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਤਰਸਜੋਤ ਦੀ ਮੌਤ ਹਾਰਟ ਅਟੈਕ ਹੋਣ ਨਾਲ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ 'ਪਬਜੀ ਗੇਮ' ਕਾਰਨ ਹੋਈ ਹੈ। ਤਰਸਜੋਤ ਦੇ ਪਰਿਵਾਰ ਨੇ ਦੱਸਿਆ ਕਿ ਤਰਸਜੋਤ ਪੂਰਾ ਦਿਨ ਪਬਜੀ ਗੇਮ ਹੀ ਖੇਡਦਾ ਰਹਿੰਦਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਤਰਸਜੋਤ ਆਪਣੇ ਪਰਿਵਾਰ 'ਚ ਸਭ ਤੋਂ ਛੋਟਾ ਸੀ 4 ਭੈਣਾ ਦਾ ਇੱਕਲਾ ਭਰਾ ਸੀ।
Last Updated : Apr 9, 2020, 5:03 PM IST

ABOUT THE AUTHOR

...view details