ਕਰਫਿਊ ਕਾਰਨ ਰੂਪਨਗਰ 'ਚ ਫਸੇ 147 ਹਿਮਾਚਲੀ ਵਿਦਿਆਰਥੀਆਂ ਦੀ ਹੋਈ ਘਰ ਵਾਪਸੀ - ਪੰਜਾਬ ਵਿੱਚ ਹਿਮਾਚਲ ਦੇ ਵਿਦਿਆਰਥੀ
ਰੂਪਨਗਰ: ਕਰਫਿਊ ਤੇ ਲੌਕਡਾਊਨ ਕਾਰਨ ਸੂਬੇ ਵਿੱਚ ਫਸੇ ਹਿਮਾਚਲ ਪ੍ਰਦੇਸ਼ ਦੇ 147 ਵਿਦਿਆਰਥੀਆਂ ਨੂੰ ਪਿਛਲੇ 2 ਦਿਨਾਂ ਵਿੱਚ ਹਿਮਾਚਲ ਸਰਕਾਰ ਦੀ ਪ੍ਰਵਾਨਗੀ ਦੇ ਅਨੁਸਾਰ ਮੈਡੀਕਲ ਸਕਰੀਨਿੰਗ ਕਰਵਾ ਕੇ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਭਵਨ ਵਿਖੇ ਭੇਜੇ ਗਏ ਹਨ। ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 4900 ਪ੍ਰਵਾਸੀ ਮਜ਼ਦੂਰ ਹਨ ਜੋ ਲੌਕਡਾਊਨ ਕਾਰਨ ਜ਼ਿਲ੍ਹੇ ਵਿੱਚ ਫਸੇ ਹੋਏ ਹਨ। ਉਨ੍ਹਾਂ ਦਾ ਡੇਟਾ ਜ਼ਿਲ੍ਹਾ ਅਤੇ ਸਟੇਟ ਵਾਇਸ ਤਿਆਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਦੂਜੇ ਰਾਜਾਂ ਦੀ ਪ੍ਰਵਾਨਗੀ ਮਿਲਦੇ ਸਾਰ ਹੀ ਜਲਦ ਤੋਂ ਜਲਦ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਭੇਜ ਦਿੱਤਾ ਜਾਵੇਗਾ।