ਕਿਸਾਨਾਂ ਦੇ ਸੰਘਰਸ਼ ਨੂੰ ਵਿਖਾਉਂਦੀ ਹੈ ਸ਼ੌਰਟ ਮੂਵੀ ਰੇਨ :ਸਿਮਰਨ ਸਿੱਧੂ
ਲੰਦਨ ਦੇ ਫ਼ਿਲਮਮੇਕਰ ਸਿਮਰਨ ਸਿੱਧੂ ਨੇ ਆਪਣੀ ਸ਼ੌਰਟ ਫ਼ਿਲਮ 'ਰੇਨ' ਦਾ ਪ੍ਰਮੋਸ਼ਨ ਚੰਡੀਗੜ੍ਹ ਦੇ ਵਿੱਚ ਕੀਤਾ। ਇਸ ਪ੍ਰਮੋਸ਼ਨ ਵੇਲੇ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਫ਼ਿਲਮ ਕਿਸਾਨਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਸਾਨ ਮੀਂਹ ਨੂੰ ਤਰਸਦੇ ਹਨ। ਇੱਕ ਮੀਂਹ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਵੀ ਲਿਆ ਸਕਦਾ ਹੈ ਅਤੇ ਇੱਕ ਮੀਂਹ ਦੁੱਖਾਂ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਮਿਲੀ ਹੈ।