ਮੀਡੀਆ ਦੇ ਸਵਾਲਾਂ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ ਸਿੱਧੂ ਮੂਸੇਵਾਲਾ - sidhu moose wala ignores media
ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਮਾਈ ਭਾਗੋ ਵਾਲੀ ਗੱਲ ਲਈ ਮੁਆਫ਼ੀ ਮੰਗੀ ਹੈ। ਇਸ ਮੌਕੇ ਉਨ੍ਹਾਂ ਮੀਡੀਆ ਵੱਲੋਂ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਸਿੱਧੂ ਮੂਸੇਵਾਲਾ ਨੇ ਫ਼ਿਲਮ ਅੜਬ ਮੁਟਿਆਰਾਂ ਦੇ ਗੀਤ "ਜੱਟੀ ਜਿਉਣੇ ਮੋੜ ਵਰਗੀ" ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ।