Birthday Special: ਫ਼ਿਲਮ 'ਬਾਜ਼ੀਗਾਰ' ਤੋਂ ਮਿਲੀ ਸੀ ਕਾਜੋਲ ਨੂੰ ਕਾਮਯਾਬੀ
ਬਾਲੀਵੁੱਡ ਅਦਾਕਾਰਾ ਕਾਜੋਲ ਅੱਜ 45 ਸਾਲਾਂ ਦੀ ਹੋ ਗਈ ਹੈ। ਇਸ ਅਦਾਕਾਰਾ ਨੇ 1992 ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤ 'ਚ ਕੁਝ ਫ਼ਿਲਮਾਂ ਫ਼ਲਾਪ ਗਈਆਂ ਪਰ ਕਾਜੋਲ ਨੂੰ ਕਾਮਯਾਬੀ ਫ਼ਿਲਮ 'ਬਾਜ਼ੀਗਾਰ' ਤੋਂ ਮਿਲੀ। ਕਾਜੋਲ ਅਤੇ ਸ਼ਾਹਰੁਖ਼ ਖ਼ਾਨ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।