ਜੇ ਘਰਾਂ ਵਿੱਚ ਰਹੋਗੇ ਤਾਂ ਹੀ 'ਸੁਰੱਖਿਅਤ' ਰਹੋਗੇ: ਪੰਮੀ ਆਂਟੀ
ਦੁਨੀਆ ਭਰ ਵਿੱਚ ਪੰਮੀ ਆਂਟੀ ਦੇ ਨਾਂਅ ਤੋਂ ਮਕਬੂਲ ਇੰਡੀਅਨ ਐਕਟਰ ਅਤੇ ਕਾਮੇਡੀਅਨ ਸੁਮੀਰ ਪਸਰੀਚਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਲੌਕਡਾਊਨ ਦੇ ਹੁਕਮਾਂ ਦੀ ਪਾਲਣਾ ਕਰਨ। ਇੱਕ ਵੀਡੀਓ ਜਾਰੀ ਕਰਕੇ ਪੰਮੀ ਆਂਟੀ ਨੇ ਉਨ੍ਹਾਂ ਲੋਕਾਂ ਨੂੰ ਨਸੀਹਤ ਦਿੰਦਿਆਂ ਅਪੀਲ ਕੀਤੀ ਹੈ ਕਿ ਜੇਕਰ ਉਹ ਲੌਕਡਾਊਨ ਦੀ ਪਾਲਣਾ ਨਹੀਂ ਕਰਨਗੇ ਤਾਂ ਨਾ ਸਿਰਫ਼ ਇਸ ਨਾਲ ਕੋਰੋਨਾ ਵਾਇਰਸ ਦਾ ਪ੍ਰਕੋਪ ਵਧੇਗਾ ਬਲਕਿ ਸਰਕਾਰਾਂ ਉੱਤੇ ਵੀ ਇਸ ਦਾ ਦਬਾਅ ਵਧੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖ਼ੁਦ ਆਪਣੀ ਜ਼ਿੰਮੇਵਾਰੀ ਸਮਝਦਿਆਂ ਘਰ ਵਿੱਚ ਰਹਿਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਉਹ, ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਰਹਿਣਗੇ ਬਲਕਿ ਹੋਰ ਲੋਕਾਂ ਨੂੰ ਵੀ ਸੁਰੱਖਿਅਤ ਰਹਿਣ ਦੇ ਸੁਨੇਹਾ ਦੇਣਗੇ। ਪੰਮੀ ਆਂਟੀ ਨੇ ਕਿਹਾ ਕਿ ਘਰ ਵਿੱਚ ਰਹਿ ਕੇ ਉਹ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਨ।