ਦੇਸ਼ ਵਿਆਪੀ ਹੜਤਾਲ ਦੇ ਹੱਕ 'ਚ ਰੋਸ ਪ੍ਰਦਰਸ਼ਨ - ਮੋਦੀ ਸਰਕਾਰ ਮਜ਼ਦੂਰਾਂ
ਤਰਨਤਾਰਨ: ਮੋਦੀ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਕਿਸਾਨ ਮਾਰੂ ਨੀਤੀਆਂ ਦੇ ਵਿਰੁੱਧ 'ਚ ਕੁੱਲ ਹਿੰਦ ਟਰੇਡ ਯੂਨੀਅਨ ਸਾਂਝੀ ਕਮੇਟੀ ਦੇ ਸੱਦੇ 'ਤੇ ਸਥਾਨਕ ਗਾਂਧੀ ਪਾਰਕ ਵਿਖੇ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦਾ ਇਕੱਠ ਪਰਗਟ ਸਿੰਘ ਜਾਮਾਰਾਏ,ਬਲਕਾਰ ਸਿੰਘ ਵਲਟੋਹਾ,ਨਛੱਤਰ ਸਿੰਘ,ਲਖਵਿੰਦਰ ਕੌਰ ਸੀਮਾ ਸੋਹਲ, ਗੁਰਪ੍ਰੀਤ ਮਾਡ਼ੀ ਮੇਘਾ , ਬਲਦੇਵ ਸਿੰਘ ਪੰਡੋਰੀ ਦੀ ਅਗਵਾਹੀ ਵਿਚ ਇਕ ਵਿਸ਼ਾਲ ਇਕੱਠ ਹੋਇਆ ।ਜਿਸ ਵਿੱਚ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਮਜ਼ਦੂਰਾਂ ਦੇ ਹੱਕਾਂ ਨੂੰ ਖ਼ਤਮ ਕਰਕੇ ਪੂੰਜੀਪਤੀਆਂ ਦੇ ਹੱਕ ਦੇ ਚਾਰ ਕੋਡ ਲਾਗੂ ਕਰ ਰਹੀ ਹੈ। ਜਿਸ ਨਾਲ ਮਜ਼ਦੂਰਾਂ ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਆਰਥਿਕ ਲੁੱਟ ਦਾ ਰਾਹ ਬਿਲਕੁਲ ਪੱਧਰਾ ਹੋਵੇਗਾ। ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਗੁਲਾਮੀ ਵਾਲੀ ਬਣ ਜਾਵੇਗੀ।
Last Updated : Feb 3, 2023, 8:21 PM IST