ਚਾਚੇ ਨੇ ਭਤੀਜੀ ਨਾਲ ਕੀਤਾ ਜਬਰ ਜਨਾਹ, ਮੁਲਜ਼ਮ ਗ੍ਰਿਫਤਾਰ - crime in rupnagar
ਰੂਪਨਗਰ ਦੇ ਨੰਗਲ ਦੇ ਨਾਲ ਲੱਗਦੇ ਇੱਕ ਪਿੰਡ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਾਬਾਲਿਗ ਲੜਕੀ ਨਾਲ ਲੜਕੀ ਦੇ ਗੁਆਂਢ ਵਿੱਚ ਹੀ ਰਹਿੰਦੇ, ਜੋ ਰਿਸ਼ਤੇਦਾਰੀ ਵਿੱਚ ਉਸ ਦਾ ਚਾਚਾ ਲੱਗਦਾ, ਨੇ ਲੜਕੀ ਨੂੰ ਡਰਾ ਕੇ ਉਸ ਨਾਲ ਦੋ ਸਾਲ ਤੋਂ ਜਬਰ ਜਨਾਹ ਕਰਦਾ ਰਿਹਾ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ ਉੱਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਮੁਲਜ਼ਮ ਨੇ ਮੰਨਿਆ ਕਿ ਉਸ ਤੋਂ ਇਹ ਗ਼ਲਤੀ ਹੋਈ ਹੈ । ਉਸ ਦਾ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਗਿਆ।
Last Updated : Feb 3, 2023, 8:36 PM IST