ਪੰਜਾਬ

punjab

ETV Bharat / videos

ਮੂਸੇ ਵਾਲਾ ਦੇ ਪਿਤਾ ਦੇ ਦੇਸ਼ ਛੱਡਣ ਦੇ ਬਿਆਨ ਤੋਂ ਬਾਅਦ ਆਪ ਸਰਕਾਰ ਉੱਤੇ ਭੜਕੇ ਰਾਜ ਕੁਮਾਰ ਵੇਰਕਾ

By

Published : Oct 30, 2022, 7:29 PM IST

Updated : Feb 3, 2023, 8:30 PM IST

ਬੀਜੇਪੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦਾ ਦੁਖਾਂਤ ਹੈ ਕਿ ਪੰਜਾਬ ਤਬਾਹੀ ਦੇ ਕਗਾਰ ਤੇ ਪੰਜਾਬ ਨਸ਼ਿਆਂ ਵਿੱਚ ਡੁੱਬਿਆ ਪਿਆ ਹੈ। ਪੰਜਾਬ ਗੈਂਗਸਟਰਵਾਦ ਵਿੱਚ ਡੁੱਬਿਆ ਪਿਆ ਹੈ। ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਡਾ. ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਛੱਡ ਗੁਜਰਾਤ ਵਿੱਚ ਚੋਣ ਪ੍ਰਚਾਰ ਕਰਨ ਤੇ ਲੱਗਾ ਹੋਇਆ ਹੈ, ਡਾ. ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਜੀ ਪੰਜਾਬ ਨੂੰ ਸੰਭਾਲੋ ਜਿਹੜਾ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਬਿਆਨ ਆ ਰਿਹਾ ਹੈ। ਉਹ ਸਾਡੇ ਸਾਰਿਆਂ ਲਈ ਸ਼ਰਮਸਾਰ ਹੈ ਤੁਹਾਨੂੰ ਚਾਹੀਦਾ ਹੈ ਕੀ ਤੁਸੀਂ ਪਰਸਨਲ ਤੌਰ ਤੇ ਉਸ ਫੈਮਿਲੀ ਨੂੰ ਮਿਲੋ ਤੇ ਉਨ੍ਹਾਂ ਦਾ ਵਿਸ਼ਵਾਸ ਬਹਾਲ ਕਰਾਉਣ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਨੂੰ ਮਿਲਣ ਦਾ ਟਾਈਮ ਮੰਗਿਆ ਹੈ। ਡਾ. ਵੇਰਕਾ ਨੇ ਕਿਹਾ ਪੰਜਾਬ ਦੇ ਡੀਜੀਪੀ ਬਹੁਤ ਹੀ ਹੋਣਹਾਰ ਤੇ ਈਮਾਨਦਾਰ ਵਿਅਕਤੀ ਹਨ, ਤੁਸੀਂ ਉਨ੍ਹਾਂ ਦੇ ਨਾਲ ਬੈਠ ਕੇ ਆਪਣੀ ਗ਼ਲਤਫਹਿਮੀ ਦੂਰ ਕਰੋ ਡਾ. ਵੇਰਕਾ ਨੇ ਕਿਹਾ ਕਿ ਮੈਂ ਡੀਜੀਪੀ ਨੂੰ ਅਪੀਲ ਕਰਦਾ ਹਾਂ ਕਿ ਜੋ ਸਿੱਧੂ ਮੂਸੇ ਵਾਲਾ ਦੀ ਫੈਮਿਲੀ ਵਿੱਚ ਕੋਈ ਗ਼ਲਤ ਫਹਿਮੀ ਹੈ ਉਸ ਨੂੰ ਦੂਰ ਕੀਤਾ ਜਾਵੇ ਤੇ ਉਨ੍ਹਾਂ ਦਾ ਵਿਸ਼ਵਾਸ ਬਹਾਲ ਕੀਤਾ ਜਾਵੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।Raj Kumar Verka anger on the Punjab government. Latest news of Raj Kumar Verka
Last Updated : Feb 3, 2023, 8:30 PM IST

ABOUT THE AUTHOR

...view details