ਪੰਜਾਬ

punjab

ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ

ETV Bharat / videos

ਤਰਨ ਤਾਰਨ ਦੇ ਪਿੰਡ ਖਵਾਸਪੁਰ ਵਿਖੇ ਚੱਲੀ ਗੋਲੀ ਨਾਲ ਇੱਕ ਦੀ ਮੌਤ ਤੇ ਤਿੰਨ ਦੇ ਕਰੀਬ ਵਿਅਕਤੀ ਜ਼ਖ਼ਮੀ - firing incident in tarn taran

By ETV Bharat Punjabi Team

Published : Dec 24, 2023, 7:35 AM IST

ਤਰਨ ਤਾਰਨ ਦੇ ਪਿੰਡ ਖਵਾਸਪੁਰ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ 'ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਦੋ ਧਿਰਾਂ 'ਚ ਮਾਮੂਲੀ ਗੱਲ ਨੂੰ ਲੈਕੇ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਦੂਜੀ ਧਿਰ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਉਣ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ 'ਚ 55 ਸਾਲ ਦੇ ਕਰੀਬ ਵਿਅਕਤੀ ਬਲਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਹੋਰ ਪਰਿਵਾਰਕ ਮੈਂਬਰ ਜ਼ੇਰੇ ਇਲਾਜ ਹਨ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਅਨੁਸਾਰ ਗੱਡੀ 'ਚ ਆਏ ਨੌਜਵਾਨਾਂ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉਧਰ ਜਾਂਚ ਲਈ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਜਲਦ ਫੜੇ ਜਾਣਗੇ।

ABOUT THE AUTHOR

...view details