ਪੰਜਾਬ

punjab

Governor Visit Pathankot : ਗਵਰਨਰ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਪਠਾਨਕੋਟ, ਸਰਹੱਦੀ ਖੇਤਰ ਦੇ ਲੋਕਾਂ ਨਾਲ ਕੀਤੀ ਮੁਲਾਕਾਤ

By ETV Bharat Punjabi Team

Published : Oct 13, 2023, 10:52 PM IST

Governor reached Pathankot : ਗਵਰਨਰ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਪਠਾਨਕੋਟ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ 'ਤੇ ਪਠਾਨਕੋਟ ਪਹੁੰਚੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ, ਇਸ ਮੁਲਾਕਾਤ ਦੌਰਾਨ ਉਨ੍ਹਾਂ ਸਰਹੱਦੀ ਪਿੰਡਾਂ ਦੀਆਂ ਗਠਿਤ ਟੀਮਾਂ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਵਧਾਈ ਵੀ ਦਿੱਤੀ ਹੈ। ਸਰਹੱਦੀ ਖੇਤਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਡਰੋਨ ਗਤੀਵਿਧੀ ਨੂੰ ਰੋਕਣ ਲਈ ਵੀ ਬਾਰਡਰ ਵਿਲੇਜ਼ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਮੈਂ ਕੇਂਦਰ ਸਰਕਾਰ ਵੱਲੋਂ ਸੀਮਾਵਰਤੀ ਖੇਤਰ ਵਿੱਚ ਐਂਟੀ ਡਰੋਨ ਗਤੀਵਿਧੀ ਵਧਾਉਣ ਦੀ ਗੱਲ ਵੀ ਕਹੀ ਹੈ। ਇਸ ਮੌਕੇ ਉਨ੍ਹਾਂ ਸਰਹੱਦੀ ਪਿੰਡ ਵਿੱਚ ਗਠਿਤ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਪੁਲਿਸ ਦੀ ਪਿੱਠ ਵੀ ਥਪਥਪਾਈ ਹੈ।

ABOUT THE AUTHOR

...view details