Farmers protested: ਝੋਨੇ ਦੀ ਖਰੀਦ ਨਾ ਹੋਣ 'ਤੇ ਭੜਕੇ ਕਿਸਾਨ, ਤਰਨ ਤਾਰਨ ਬਾਈਪਾਸ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ - ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ
Published : Nov 10, 2023, 10:45 AM IST
ਤਰਨ ਤਾਰਨ ਵਿਖੇ ਕਿਸਾਨਾਂ ਦਾ ਸੂਬਾ ਸਰਕਾਰ ਖਿਲਾਫ ਉਸ ਵੇਲੇ ਰੋਸ ਵੇਖਣ ਨੂੰ ਮਿਲਿਆ, ਜਦੋਂ ਅਚਾਨਕ ਹੀ ਮੰਡੀ ਮੁਲਾਜ਼ਮਾਂ ਨੇ ਝੋਨੇ ਦੀ ਖਰੀਦ ਤੋਂ ਇਨਕਾਰ ਕਰ ਦਿੱਤਾ। ਤਰਨਤਾਰਨ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਟਰਾਲੀਆਂ ਟਰੈਕਟਰ ਲੈ ਕੇ ਬਾਈਪਾਸ ਚੌਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਕਿਸਾਨ ਤਰਨਤਾਰਨ ਦੀ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆਉਂਦੇ ਹਨ ਅਤੇ ਇਸ ਦੀ ਖਰੀਦ ਨਹੀਂ ਹੁੰਦੀ। ਕਦੇ ਬਰਸਾਤ ਦਾ ਹਵਾਲਾ ਦੇਕੇ ਖਰੀਦ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਕਦੇ ਬਣਦੇ ਮੁੱਲ ਤੋਂ ਘੱਟ ਰਕਮ ਦਿੱਤੀ ਜਾਂਦੀ ਹੈ। ਇਥੇ ਪ੍ਰਾਈਵੇਟ ਏਜੰਸੀਆਂ ਘੱਟ ਰੇਟ 'ਤੇ ਝੋਨਾ ਖਰੀਦ ਰਹੀਆਂ ਹਨ। ਸਾਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ। ਸਾਡੀ ਇੱਕ ਹੀ ਮੰਗ ਹੈ ਕਿ ਝੋਨੇ ਦੀ ਖਰੀਦ ਕੀਤੀ ਜਾਵੇ। ਸਾਡੇ ਘਰ ਪਰਿਵਾਰ ਚਲਾਉਣ ਜੋਗੇ ਹੋ ਸਕੀਏ।