Rahul Cooked Dosa: ਰਾਹੁਲ ਗਾਂਧੀ ਨੇ ਸਿੱਖਿਆ ਡੋਸਾ ਬਣਾਉਣਾ, ਦੇਖੋ ਵੀਡੀਓ - Telangana Elections 2023
Published : Oct 20, 2023, 9:49 PM IST
ਹੈਦਰਾਬਾਦ ਡੈਸਕ: ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਸਮੇਂ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੈਂਪੇਨ 'ਤੇ ਹਨ। ਵੀਰਵਾਰ ਨੂੰ ਉਨ੍ਹਾਂ ਇੱਥੇ ਚੋਣ ਪ੍ਰਚਾਰ ਦੌਰਾਨ ਡੋਸਾ ਬਣਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਵਲੋਂ ਡੋਸਾ ਬਣਾਉਂਦੇ ਹੋਇਆ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਰੀਮਨਗਰ ਅਤੇ ਨਿਜ਼ਾਮਾਬਾਦ ਦਾ ਦੌਰਾ ਕਰਨ ਵਾਲੇ ਰਾਹੁਲ ਗਾਂਧੀ ਸਵੇਰੇ ਜਗਤਿਆਲ ਲਈ ਰਵਾਨਾ ਹੋਏ। ਰਸਤੇ 'ਚ ਉਸ ਨੇ ਨੁਕਾਪੱਲੀ ਬੱਸ ਸਟੈਂਡ 'ਤੇ ਕਾਰ ਰੋਕ ਕੇ ਟਿਫਿਨ ਸੈਂਟਰ ਕੋਲ ਚਲੇ ਗਏ, ਜਿੱਥੇ ਰਾਹੁਲ ਗਾਂਧੀ ਨੇ ਡੋਸਾ ਬਣਾਇਆ। ਰਾਹੁਲ ਨੇ ਉੱਥੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਡੋਸਾ ਬਣਾਇਆ ਅਤੇ ਟਿਫਿਨ ਕਾਰਟ ਦੇ ਮਾਲਿਕ ਨਾਲ ਗੱਲਬਾਤ ਕੀਤੀ ਤੇ ਆਮਦਨੀ ਬਾਰੇ ਪੁੱਛਿਆ। ਇਸ ਤੋਂ ਬਾਅਦ (Rahul Gandhi Cooked Dosa) ਖੁਦ ਵੀ ਡੋਸਾ ਖਾਧਾ ਅਤੇ ਉੱਥੇ ਮੌਜੂਦ ਲੋਕਾਂ ਨੂੰ ਵੀ ਡੋਸਾ ਖੁਆਇਆ।