'ਅਗਨੀਪਥ' ਯੋਜਨਾ ਦਾ ਵਿਰੋਧ: ਲੁਧਿਆਣਾ ਦੇ ਸੀਪੀ ਨੇ ਅੰਦੋਲਨਕਾਰੀਆਂ ਵੱਲੋਂ ਕੀਤੀ ਗਈ ਭੰਨਤੋੜ ਦਾ ਲਿਆ ਜਾਇਜ਼ਾ - ਅਗਨੀਪਥ ਯੋਜਨਾ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ 19 ਜੂਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਜਿਸ ਦੀ ਅਗਨੀਪਥ ਯੋਜਨਾ ਦੇ ਵਿਰੋਧ ਦੌਰਾਨ ਅੰਦੋਲਨਕਾਰੀਆਂ ਦੁਆਰਾ ਭੰਨਤੋੜ ਕੀਤੀ ਗਈ ਸੀ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਸ਼ਰਮਾ ਨੇ ਕਿਹਾ, “ਕੱਲ੍ਹ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਰੈਪਿਡ ਐਕਸ਼ਨ ਫੋਰਸ ਦੀ ਵਿਸ਼ੇਸ਼ ਤਾਇਨਾਤੀ ਕੀਤੀ ਜਾਵੇਗੀ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਇਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ।” “ਅਸੀਂ ਸਾਰੇ ਸਾਜ਼ਿਸ਼ਕਾਰਾਂ ਦੀ ਪਛਾਣ ਦਾ ਪਤਾ ਲਗਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਕੁਝ ਸਮੂਹਾਂ ਦੇ ਅੰਤਰਰਾਸ਼ਟਰੀ ਨੰਬਰ ਅਤੇ ਹੋਰ ਵੇਰਵੇ ਪ੍ਰਾਪਤ ਕੀਤੇ ਜਾਣੇ ਹਨ। ਉਸਨੇ ਅੱਗੇ ਕਿਹਾ, ਕੋਈ ਅੰਤਰਰਾਸ਼ਟਰੀ ਸਾਜ਼ਿਸ਼ ਨਹੀਂ ਪਰ ਕੁੱਝ ਤੱਤ ਲੋਕਾਂ ਨੂੰ ਸਥਾਪਤੀ ਵਿਰੋਧੀ ਬਣਨ ਅਤੇ ਹਿੰਸਾ ਕਰਨ ਲਈ ਉਕਸਾਉਂਦੇ ਹਨ। (ਏਐਨਆਈ)
Last Updated : Feb 3, 2023, 8:24 PM IST