ਪੰਜਾਬ

punjab

By

Published : Apr 2, 2022, 10:54 PM IST

Updated : Feb 3, 2023, 8:21 PM IST

ETV Bharat / videos

ASI ਖੁਦਕੁਸ਼ੀ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਨੂੰ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ਗੁਰਦਾਸਪੁਰ: ਕਲਯੁਗ ਦੇ ਜ਼ਮਾਨੇ 'ਚ ਇਨਸਾਨੀ ਰਿਸ਼ਤੇ ਕਿਵੇ ਤਾਰ ਤਾਰ ਹੋ ਰਹੇ ਹਨ। ਇਸਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਬਟਾਲਾ ਪੁਲਿਸ ਵੱਲੋਂ ਇਕ ਕਾਤਿਲ ਨੂੰ ਟਰੇਸ ਕੀਤਾ ਤਾਂ ਪਤਾ ਚਲਿਆ ਕੇ ਬੀਤੀ 29 ਮਾਰਚ ਨੂੰ ਗੁਰਦਾਸਪੁਰ ਦੇ ਪਿੰਡ ਮੁਲਿਆਵਾਲ 'ਚ ਸੜਕ ਦੇ ਨਜ਼ਦੀਕ ਤੋਂ ਇਕ ਨੌਜਵਾਨ ਦੀ ਜੋ ਲਾਸ਼ ਬਰਾਮਦ ਹੋਈ ਸੀ। ਉਸਦਾ ਕਤਲ ਉਸਦੇ ਆਪਣੇ ਪਿਤਾ ਨੇ ਹੀ ਗੋਲੀ ਮਾਰਕੇ ਕੀਤਾ ਸੀ। ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰਨ ਪਿੱਛੇ ਦਾ ਕਾਰਨ ਕਾਰ ਚਲਾਉਣ ਨੂੰ ਲੈਕੇ ਹੋਇਆ ਝਗੜਾ ਸੀ। ਛਾਣਬੀਣ 'ਚ ਪਤਾ ਚਲਿਆ ਕੇ ਜਸਬੀਰ ਸਿੰਘ ਜੋ ਕੇ ਅਜਨਾਲਾ ਦੇ ਨਜ਼ਦੀਕੀ ਪਿੰਡ ਛੀਨਾ ਕਰਮ ਸਿੰਘ ਵਾਲਾ ਦਾ ਰਹਿਣ ਵਾਲਾ ਸੀ। 28 ਮਾਰਚ ਨੂੰ ਆਪਣੇ ਪੁੱਤਰ ਗਗਨਦੀਪ ਸਿੰਘ ਅਤੇ ਆਪਣੇ ਮਾਮਾ ਗੁਰਦਿਆਲ ਸਿੰਘ ਦੇ ਨਾਲ ਆਪਣੀ ਕਾਰ 'ਚ ਬੈਠ ਕੇ ਪਠਾਨਕੋਟ ਗੱਡੀ ਖਰੀਦਣ ਲਈ ਗਏ ਸਨ। ਗੱਡੀ ਵੇਚਣ ਵਾਲੇ ਨੇ ਗੱਡੀ ਵੇਚਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਹ ਤਿੰਨੋ ਜਾਣੇ ਵਾਪਿਸ ਆਪਣੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿਚ ਜਸਬੀਰ ਸਿੰਘ ਦਾ ਆਪਣੇ ਪੁੱਤਰ ਗਗਨਦੀਪ ਸਿੰਘ ਕਾਰ ਚਲਾਉਣ ਨੂੰ ਲੈਕੇ ਆਪਸੀ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਇਸੇ ਬਹਿਸਬਾਜ਼ੀ ਨੇ ਇਸ ਕਦਰ ਸਖਤ ਰੁੱਖ ਅਖਤਿਆਰ ਕਰ ਲਿਆ।
Last Updated : Feb 3, 2023, 8:21 PM IST

For All Latest Updates

TAGGED:

ABOUT THE AUTHOR

...view details