ਆਪ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਜੱਸ ਬਾਜਵਾ ਦੇ ਗਾਣਿਆ ’ਤੇ ਪਾਇਆ ਭੰਗੜਾ - Ludhiana western constituency AAP candidate
ਲੁਧਿਆਣਾ: ਜਿੱਥੇ ਹੁਣ ਚੋਣ ਪ੍ਰਚਾਰ ਨੂੰ ਕੁਝ ਸਮਾਂ ਬਾਕੀ ਰਹਿ ਗਿਆ ਹੈ ਉੱਥੇ ਹੀ ਲਗਾਤਾਰ ਸਾਰੇ ਹੀ ਉਮੀਦਵਾਰ ਸਟਾਰ ਪ੍ਰਚਾਰਕਾਂ ਗਾਇਕਾਂ ਕਲਾਕਾਰਾਂ ਦਾ ਸਹਾਰਾ ਲੈ ਕੇ ਆਪਣੇ ਹੱਕ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਤਹਿਤ ਜੱਸ ਬਾਜਵਾ ਵੱਲੋਂ ਪੱਛਮੀ ਹਲਕੇ ਵਿੱਚ ਇਕ ਅਖਾੜਾ ਲਾਇਆ ਗਿਆ। ਇਸ ਅਖਾੜੇ ਦਾ ਪ੍ਰਬੰਧ ਆਮ ਆਦਮੀ ਪਾਰਟੀ ਦੇ ਪੱਛਮੀ ਤੋਂ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਕਰਵਾਇਆ ਇਸ ਦੌਰਾਨ ਗੁਰਪ੍ਰੀਤ ਗੋਗੀ ਜੱਸ ਬਾਜਵਾ ਦੇ ਗਾਣਿਆਂ ਤੇ ਭੰਗੜਾ ਪਾਉਂਦੇ ਵੀ ਵਿਖਾਈ ਦਿੱਤੇ ਪਰ ਬਾਅਦ ਵਿਚ ਜੱਸ ਬਾਜਵਾ ਨੇ ਕਿਹਾ ਕਿ ਉਹ ਉਨ੍ਹਾਂ ਲਈ ਨਹੀਂ ਸਗੋਂ ਇੱਥੇ ਅਖਾੜਾ ਲਾਉਣ ਆਏ ਸਨ ਉਹ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਲਈ ਨਹੀਂ ਪਹੁੰਚੇ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਗਾਇਕ ਪੰਜਾਬੀ ਸੱਭਿਆਚਾਰ ਦੇ ਨਾਲ ਲੋਕਾਂ ਨੂੰ ਦੇਖਦੇ ਹਨ ਅਤੇ ਜੱਸ ਬਾਜਵਾ ਉਨ੍ਹਾਂ ਦੇ ਚੰਗੇ ਦੋਸਤ ਹਨ।
Last Updated : Feb 3, 2023, 8:16 PM IST