ਕਰਫਿਊ ਦੌਰਾਨ ਸ਼ਰਾਰਤੀ ਅਨਸਰਾਂ ਨੇ ਨੌਜਵਾਨ ਦੇ ਘਰ 'ਚ ਕੀਤਾ ਹਮਲਾ - ਕੋਰੋਨਾ ਵਾਇਰਸ
ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਜਿੱਥੇ ਕਰਫਿਊ ਦੇ ਚਲਦੇ ਲੋਕ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ, ਉੱਥੇ ਹੀ ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸ਼ਹਿਰ ਦੇ ਵਿਸ਼ਾਲ ਵਿਹਾਰ ਇਲਾਕੇ 'ਚ ਤਕਰੀਬਨ 20 ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਦੇ ਘਰ 'ਤੇ ਪੱਥਰਬਾਜੀ ਕਰਕੇ ਹਮਲਾ ਕੀਤਾ। ਪੀੜਤ ਨੌਜਵਾਨ ਰਾਹੁਲ ਨੇ ਦੱਸਿਆ ਕਿ ਉਸ ਨੇ ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਇੱਕ ਨੌਜਵਾਨ ਨੂੰ ਬਚਾਇਆ ਸੀ, ਜਿਸ ਤੋਂ ਬਾਅਦ ਵਿਰੋਧੀ ਪੱਖ ਦਾ ਨੌਜਵਾਨ ਆਪਣੇ 20 ਸਾਥੀਆਂ ਨਾਲ ਆਇਆ ਤੇ ਉਸ ਦੇ ਘਰ 'ਤੇ ਪੱਥਰਬਾਜੀ ਕਰ ਹਮਲਾ ਕੀਤਾ। ਇਸ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਨੇ ਅਣਪਛਾਤੇ ਹਮਲਾਵਾਰਾਂ ਵਿਰੁੱਧ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।