ਗੁਰਦਾਸਪੁਰ ਦੇ ਤਿੰਨ ਆੜ੍ਹਤੀਆਂ ਨੇ ਬੈਂਕ ਨਾਲ ਮਾਰੀ 2 ਕਰੋੜ 70 ਲੱਖ ਰੁਪਏ ਦੀ ਠੱਗੀ - ਬੈਂਕ ਨਾਲ ਮਾਰੀ 2 ਕਰੋੜ 70 ਲੱਖ ਰੁਪਏ ਦੀ ਠੱਗੀ
ਗੁਰਦਾਸਪੁਰ: ਸ਼ਹਿਰ 'ਚ ਤਿੰਨ ਆੜ੍ਹਤੀਆਂ ਵੱਲੋਂ ਜ਼ਮੀਨ 'ਤੇ ਲਿਮਟ ਬਣਾ ਕੇ ਪੰਜਾਬ ਨੈਸ਼ਨਲ ਬੈਂਕ ਨਾਲ 2 ਕਰੋੜ 70 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਿਜ ਮੋਹਨ ਨੇ ਦੱਸਿਆ, ਉਨ੍ਹਾਂ ਨੂੰ ਬੈਂਕ ਮੈਨੇਜਰ ਵੱਲੋਂ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਬੈਂਕ ਮੈਨੇਜਰ ਦੇ ਬਿਆਨ ਮੁਤਾਬਕ ਉਕਤ ਮੁਲਜ਼ਮਾਂ ਨੇ ਆਪਣੀ ਆੜ੍ਹਤ ਦੀਆਂ ਨਕਲੀ ਫਰਮਾਂ ਬਣਾ ਕੇ ਬੈਂਕ ਕੋਲੋਂ 90-90 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਤਿੰਨਾਂ ਆੜ੍ਹਤੀਆਂ ਨੇ ਇੱਕ-ਦੂਜੇ ਦੀਆਂ ਫਰਮਾਂ ਨੂੰ ਬਤੌਰ ਗਾਰੰਟਰ ਵਜੋਂ ਪੇਸ਼ ਕੀਤਾ ਸੀ। ਲੰਬਾ ਸਮਾਂ ਬੀਤ ਜਾਣ ਮਗਰੋਂ ਤਿੰਨਾਂ ਵੱਲੋਂ ਬੈਂਕ ਦੀ ਰਕਮ ਵਾਪਸ ਨਹੀਂ ਕੀਤੀ ਗਈ ਤੇ ਨਾ ਹੀ ਵਿਆਜ਼ ਦਿੱਤਾ ਗਿਆ। ਮੁੱਢਲੀ ਜਾਂਚ ਦੌਰਾਨ ਪੁਲਿਸ ਵੱਲੋਂ ਪਿੰਡ ਵਰਸੋਲ੍ਹੇ ਦੇ ਸਰਪੰਚ ਹਰਪ੍ਰੀਤ ਸਿੰਘ, ਅਜੇ ਸ਼ੰਕਰ, ਗੋਰੀ ਸ਼ੰਕਰ ਸਣੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।