ਜਾਇਦਾਦ ਦੇ ਲਾਲਚ 'ਚ ਮਤਰੇਈ ਮਾਂ ਨੇ ਬੱਚੇ ਦਾ ਕੀਤਾ ਕਤਲ - ਮਤਰੇਈ ਮਾਂ
ਪਟਿਆਲਾ: ਮਤਰੇਈ ਮਾਂ ਨੇ ਜਾਇਦਾਦ ਦੇ ਲਾਲਚ 'ਚ 8 ਸਾਲ ਦੇ ਬੱਚੇ ਦਾ 3 ਮਈ ਨੂੰ ਕਤਲ ਕਰ ਦਿੱਤਾ ਸੀ, ਜਿਸ ਦੀ ਉਲੱਝੀ ਗੁੱਥੀ ਨੂੰ ਪਟਿਆਲਾ ਪੁਲਿਸ ਨੇ ਸੁਲਝਾ ਲਿਆ ਹੈ। ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਘੜਾਮ ਦਾ ਹੈ ਜਿੱਥੇ ਮ੍ਰਿਤਕ ਬੱਚੇ ਨੂੰ ਉਸ ਦੀ ਸੋਤੇਲੀ ਮਾਂ ਨੇ ਛੱਪੜ 'ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖਿਲਾਫ਼ ਧਾਰਾ 302 ਦੇ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ।
Last Updated : May 13, 2020, 12:17 PM IST