ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਨੇ ਮਨੀਸ਼ ਸਿਸੋਦੀਆ ਬਿਆਨਾਂ ਦੀ ਕੀਤੀ ਨਿਖੇਧੀ - ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ
ਪਟਿਆਲਾ: ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਪਟਿਆਲਾ ਦਿਹਾਤੀ ਇਲਾਕੇ ਵਿਖੇ ਪਹੁੰਚੇ ਅਤੇ ਮੰਚ ਉੱਤੋਂ ਲੋਕਾਂ ਨੂੰ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ ਪੈਸਾ ਵੰਡਿਆ ਜਾ ਰਿਹਾ ਹੈ। ਇਸ ਲਈ ਪੈਸਾ ਲੈ ਕੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ ਤੇ ਜਿਹੜੇ ਵੱਡੇ-ਵੱਡੇ ਲੀਡਰ ਆ ਰਹੇ ਹਨ, ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਣਾ। ਇਹ ਬਿਆਨ ਨੂੰ ਲੈ ਕੇ ਪਟਿਆਲਾ ਦੇ ਦਿਹਾਤੀ ਇਲਾਕੇ ਤੋਂ ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਵੱਲੋਂ ਕਿਹਾ ਗਿਆ, ਕਿ ਚੋਣ ਕਮਿਸ਼ਨ ਤੋਂ ਮੈਂ ਮੰਗ ਕਰਦਾ ਹਾਂ, ਇਹਨਾਂ ਉਪਰ ਮਾਮਲਾ ਦਰਜ ਹੋਣਾ ਚਾਹੀਦਾ, ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।
Last Updated : Feb 3, 2023, 8:12 PM IST