ਸਕੂਲਾਂ ਦੀ ਦਾਦਾਗਿਰੀ ਰੋਕਣ ’ਚ ਮਾਨ ਸਰਕਾਰ ਨਾਕਾਮ ! ਮਾਪਿਆਂ ਨੇ ਲਿਆ ਇਹ ਐਕਸ਼ਨ...
ਬਠਿੰਡਾ: ਭਗਵੰਤ ਮਾਨ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਵਧਾਉਣ ਅਤੇ ਕਿਤਾਬਾਂ ਨੂੰ ਲੈਕੇ ਦਿੱਤੇ ਗਏ ਆਦੇਸ਼ਾਂ ਦਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਬਠਿੰਡਾ ਦੇ ਧੋਬੀਆਣਾ ਰੋਡ ਉੱਪਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਾਪਿਆਂ ਨੇ ਇਲਜ਼ਾਮ ਲਾਇਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਲਗਾਤਾਰ ਜਿੱਥੇ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਉਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਇੱਕੋ ਹੀ ਦੁਕਾਨਦਾਰ ਤੋਂ ਕਿਤਾਬਾਂ ਖਰੀਦਣ ਕਿਉਂਕਿ ਪਬਲਸ਼ਿਰ ਵੱਲੋਂ ਸਿਰਫ਼ ਇੱਕ ਹੀ ਦੁਕਾਨਦਾਰ ਨੂੰ ਹੀ ਕਿਤਾਬਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਹੋਰ ਕਿਤੇ ਵੀ ਕੋਈ ਹੋਰ ਦੁਕਾਨਦਾਰ ਇਹ ਕਿਤਾਬਾਂ ਉਪਲੱਬਧ ਨਹੀਂ ਕਰਵਾ ਸਕਦਾ। ਮਾਪਿਆਂ ਨੇ ਦੱਸਿਆ ਕਿ ਇੱਕ ਹੀ ਦੁਕਾਨਦਾਰ ਵੱਲੋਂ ਕਿਤਾਬਾਂ ਵੇਚੇ ਜਾਣ ਕਾਰਨ ਉਸ ਵੱਲੋਂ ਮਨਮਰਜ਼ੀ ਦੇ ਰੇਟ ਲਏ ਜਾ ਰਹੇ ਹਨ ਉੱਥੇ ਹੀ ਮਾਪਿਆਂ ਦੀ ਆਰਥਿਕ ਤੌਰ ’ਤੇ ਵੱਡੀ ਲੁੱਟ ਹੋ ਰਹੀ (stop bullying of private schools) ਹੈ। ਦੂਸਰੇ ਪਾਸੇ ਕਿਤਾਬਾਂ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਕੂਲ ਨਾਲ ਕੋਈ ਸੰਪਰਕ ਨਹੀਂ ਹੈ ਮਾਪੇ ਜਿੱਥੋਂ ਮਰਜ਼ੀ ਕਿਤਾਬਾਂ ਖ਼ਰੀਦ ਸਕਦੇ ਹਨ।
Last Updated : Feb 3, 2023, 8:21 PM IST