ਪੰਜਾਬ

punjab

Election results in Punjab: ਨਤੀਜਿਆਂ 'ਚ ਅੱਗੇ ਜਾਣ 'ਤੇ ਆਪ ਵਰਕਰਾਂ 'ਚ ਖੁਸ਼ੀ, ਚਲਾ ਰਹੇ ਨੇ ਪਟਾਕੇ

By

Published : Mar 10, 2022, 12:09 PM IST

Updated : Feb 3, 2023, 8:19 PM IST

ਲੁਧਿਆਣਾ: 10 ਮਾਰਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ੁਰੂ ਹੋਣ 'ਤੇ ਲਗਾਤਾਰ ਹੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚੋਂ ਅੱਗੇ ਚਲਦੀ ਹੋਈ ਨਜ਼ਰ ਆਈ। ਜਿਸ ਤੋਂ ਬਾਅਦ ਲਗਾਤਾਰ ਹੀ ਆਪ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ। ਇਸੇ ਤਰ੍ਹਾਂ ਹੀ ਆਪ ਪਾਰਟੀ ਲੁਧਿਆਣਾ ਵਿੱਚ ਲੱਡੂ ਵੰਡ ਕੇ, ਢੋਲ ਵਜਾ ਕੇ, ਰੰਗਾਂ ਨਾਲ ਆਪਣੇ ਆਪ ਨੂੰ ਰੰਗਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਗਾਤਾਰ ਲੀਡ ਵਧਦੀ ਜਾ ਰਹੀ ਹੈ 85 ਦੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਦੋਂ ਕਿ ਲੁਧਿਆਣਾ ਦੇ ਵਿੱਚ 12 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਲੱਡੂ ਵੰਡੇ ਜਾ ਰਹੇ ਨੇ ਅਤੇ ਪਟਾਕੇ ਚਲਾਏ ਜਾ ਰਹੇ ਨੇ।
Last Updated : Feb 3, 2023, 8:19 PM IST

ABOUT THE AUTHOR

...view details