ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ ਬੀਡੀਪੀਓ ਦਫ਼ਤਰ ਦਾ ਦੌਰਾ - ਸਵਨਾ ਨੇ ਫ਼ਾਜ਼ਿਲਕਾ ਦੇ ਬੀ ਡੀ ਪੀ ਓ ਦਫ਼ਤਰ ਦਾ ਦੌਰਾ ਕੀਤਾ
ਫਾਜ਼ਿਲਕਾ: ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਫ਼ਾਜ਼ਿਲਕਾ ਦੇ ਬੀ ਡੀ ਪੀ ਓ ਦਫ਼ਤਰ ਦਾ ਦੌਰਾ ਕੀਤਾ (fazilka mla visit bdpo office)। ਪਿਛਲੇ ਕਈ ਸਾਲਾਂ ਤੋਂ ਬੰਦ ਪਈ ਦਫ਼ਤਰ ਦੀ ਗੱਡੀ ਦੇ ਪੈਟਰੋਲ ਦੇ ਨਾਮ ਤੇ ਅਧਿਕਾਰੀਆਂ ਵੱਲੋਂ ਲੱਖਾਂ ਰੁਪਏ ਖੁਰਦ ਬੁਰਦ (fund embezzlement in the name of petrol) ਕਰਨ ਦੀ ਮਿਲੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਨੇ ਮੌਕੇ ’ਤੇ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਹੁਕਮ (mla ordered enquiry) ਦਿੱਤਾ। ਵਿਧਾਇਕ ਨੂੰ ਸ਼ਿਕਾਇਤ ਮਿਲੀ ਸੀ ਕਿ ਅਧਿਕਾਰੀਆਂ ਨੇ ਬੰਦ ਪਈ ਗੱਡੀ ਦੇ ਪੈਟਰੋਲ ਦੇ ਨਾਮ ਤੇ ਮਿਲੀਭੁਗਤ ਕਰਕੇ ਲੱਖਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਹੈ। ਉਨ੍ਹਾਂ ਨੇ ਗੱਡੀ ਨੂੰ ਚਲਾਏ ਬਿਨਾਂ ਕਾਗਜ਼ਾਂ ਵਿੱਚ ਤੇਲ ਦੇ ਪੈਸੇ ਪਾ ਦਿਤੇ ਹਨ (money allotted without papers)। ਜਿਸ ਤੋਂ ਬਾਅਦ ਵਿਧਾਇਕ ਨੇ ਮੌਕੇ ਤੇ ਪੋਹਚ ਕੇ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਹਨ।
Last Updated : Feb 3, 2023, 8:22 PM IST