ਖੰਡ ਮਿੱਲ ਤੋਂ ਬਕਾਇਆ ਲੈਣ ਲਈ ਕਿਸਾਨਾਂ ਕਰ ਰਹੇ ਸੰਘਰਸ਼
ਹੁਸ਼ਿਆਰਪੁਰ: ਮੁਕੇਰੀਆਂ ਦੇ ਮਾਤਾ ਰਾਣੀ ਚੌਂਕ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੰਡ ਮਿੱਲ ਮੁਕੇਰੀਆਂ ਦੇ ਖ਼ਿਲਾਫ਼ ਕਿਸਾਨਾਂ 'ਚ ਸਮੂਹ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇ ਲਈ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਸਮੇਂ ਵੱਖ-ਵੱਖ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਵਾਰ ਵਾਰ ਪ੍ਰਸ਼ਾਸਨ ਅਤੇ ਮੁਕੇਰੀਆਂ ਖੰਡ ਮਿੱਲ ਦੇ ਅਧਿਕਾਰੀ ਨੂੰ ਮਿਲ ਚੁੱਕੇ ਹਨ।ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।ਕਰੀਬ ਡੇਢ ਸੌ ਕਰੋੜ ਰੁਪਿਆ ਖੰਡ ਮਿੱਲ ਮੁਕੇਰੀਆਂ ਕੋਲ ਗਾਨੇ ਦੀ ਬਕਾਇਆ ਰਾਸ਼ੀ ਫਸੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਰੇਕ ਸਾਲ ਕਿਸਾਨਾਂ ਨੂੰ ਆਪਣੇ ਗੰਨੇ ਦੀ ਅਦਾਇਗੀ ਲੈਣ ਲਈ ਰੋਸ ਧਰਨੇ ਦੇਣੇ ਪੈਂਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਿਸਾਨਾਂ ਆਰਥਿਕ ਮੰਦਹਾਲੀ ਵਿੱਚੋਂ ਕਿਸਾਨੀ ਮਸਲੇ ਨੂੰ ਹੱਲ ਕੀਤਾ ਜਾਵੇ।
Last Updated : Feb 3, 2023, 8:20 PM IST