ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਵੋਟਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ
ਅੰਮ੍ਰਿਤਸਰ: ਅੰਮ੍ਰਿਤਸਰ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪਾਉਣ ਦਾ ਕੰਮ ਸਾਂਤ ਮਈ ਢੰਗ ਨਾਲ ਪੂਰਾ ਹੋਣ ਉਤੇ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਜਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਸਾਡੇ ਵੱਲੋਂ ਚੋਣਾਂ ਕਰਵਾਉਣ ਲਈ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾਂਦੀ ਹੈ, ਪਰ ਇਹ ਸਾਡੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹਨ ਤਾਂ ਕਿ ਲੋਕ ਇਸ ਤਿਉਹਾਰ ਨੂੰ ਸਾਂਤੀ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਵਰਤੋਂ ਕਰਨ। ਉਨਾਂ ਦੱਸਿਆ ਕਿ ਅੱਜ ਸਵੇਰੇ 40 ਦੇ ਕਰੀਬ ਬੂਥਾਂ ਉਤੇ ਵੋਟਿੰਗ ਮਸ਼ੀਨ ਨਾਲ ਲਗਾਏ ਵੀ ਵੀ ਪੈਟ ਵਿਚ ਤਕਨੀਕੀ ਖਰਾਬੀਆਂ ਆਈਆਂ ਸਨ, ਜਿਸ ਕਾਰਨ ਥੋੜਾ ਸਮਾਂ ਇੰਨਾ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਰੁਕਿਆ, ਪਰ ਇੰਨਾਂ ਮਸ਼ੀਨਾਂ ਨੂੰ ਬਦਲਕੇ ਤਰੁੰਤ ਵੋਟਾਂ ਸ਼ੁਰੂ ਕਰਵਾ ਦਿੱਤੀਅ ਗਈਆਂ। ਖਹਿਰਾ ਨੇ ਵੋਟਾਂ ਪਵਾਉਣ ਦੇ ਕੰਮ ਵਿਚ ਲੱਗੇ 15000 ਤੋਂ ਵੱਧ ਕਰਮਚਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਸਾਰੇ ਪ੍ਰਬੰਧ ਪੂਰੇ ਹੋਏ। ਉਨ੍ਹਾਂ ਦੱਸਿਆ ਕਿ ਜਿੱਥੇ ਬਹੁਤੇ ਕਰਮਚਾਰੀਆਂ ਨੇ ਬੂਥਾਂ ਉਤੇ ਜਾ ਕੇ ਵੋਟਾਂ ਪਵਾਈਆਂ, ਉਥੇ ਕੁਝ ਅਜਿਹੇ ਕਰਮਚਾਰੀ ਵੀ ਡਿਊਟੀ ਵਿੱਚ ਰਹੇ, ਜੋ ਦਿਨ-ਰਾਤ ਦੀਆਂ ਸ਼ਿਫਟਾਂ ਵਿਚ ਪੂਰੇ ਪ੍ਰਬੰਧ ਨੇਪਰੇ ਚਾੜਨ ਲਈ ਡਟੇ ਰਹੇ।
Last Updated : Feb 3, 2023, 8:17 PM IST