ਗੱਡੀਆਂ 'ਚ ਲੁੱਟਾਂ ਕਰਨ ਵਾਲੇ ਦੋ ਵਿਅਕਤੀ ਚੜ੍ਹੇ ਪੁਲਿਸ ਅੜਿੱਕੇ
ਅੰਮ੍ਰਿਤਸਰ: ਜੰਡਿਆਲਾ ਗੁਰੂ ਪੁਲਿਸ ਨੇ ਗੱਡੀਆਂ ਦੀ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਨਾਕੇ ਦੌਰਾਨ ਦੋ ਵਿਅਕਤੀ ਕਾਬੂ ਕੀਤੇ ਹਨ। ਐਸ.ਐਸ.ਪੀ ਦਿਹਾਤੀ ਰਕੇਸ਼ ਕੌਸ਼ਲ ਜੀ ਦੇ ਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ। ਜੰਡਿਆਲਾ ਪੁਲਿਸ ਨੇ ਗੱਡੀਆਂ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ।ਜੰਡਿਆਲਾ ਗੁਰੂ ਦੇ ਐਸ.ਐਚ.ਓ ਸਾਹਿਬ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਕਈਆਂ ਦਿਨਾਂ ਤੋਂ ਇਸ ਗਰੋਹ ਦੀ ਭਾਲ਼ ਵਿੱਚ ਸੀ। ਕੱਲ੍ਹ ਗੁਪਤ ਸੂਚਨਾ ਮਿਲਣ ਤੇ ਦੱਸਿਆ ਗਿਆ ਕਿ ਨਵੇਂ ਪਿੰਡ ਬੱਸ ਅੱਡੇ ਤੇ ਗੱਡੀਆਂ ਖੋਹਣ ਵਾਲੇ ਗਰੁੱਪ ਦੇ ਦੋ ਵਿਅਕਤੀ ਕਿਤੇ ਜਾਣ ਦੀ ਤਿਆਰੀ ਵਿੱਚ ਖੜ੍ਹੇ ਸਨ। ਐਸ.ਆਈ ਬਲਰਾਜ ਸਿੰਘ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਨਵੇਂ ਪਿੰਡ ਦੇ ਬੱਸ ਅੱਡੇ ਤੇ ਰੇਡ ਕਰਕੇ ਦੋ ਵਿਅਕਤੀ ਗ੍ਰਿਫਤਾਰ ਕਰ ਦਿੱਤੇ। ਐਸ.ਐਚ.ਓ ਸਾਹਿਬ ਨੇ ਦੱਸਿਆ ਇਹ ਵਿਅਕਤੀ ਜਲੰਧਰ ਵੱਲੋਂ ਕਿਰਾਏ ਤੇ ਕਰਕੇ ਗੱਡੀਆਂ ਲਿਆਉਂਦੇ ਸੀ। ਜੰਡਿਆਲਾ ਗੁਰੂ ਦੇ ਨੇੜੇ ਪਿੰਡ ਰਾਣੇ ਕਾਲੇ ਦੀ ਨਹਿਰ ਉੱਤੇ ਕਿਸੇ ਬਹਾਨੇ ਡਰਾਇਵਰ ਨੂੰ ਗੱਡੀ ਚੋਂ ਕੱਢ ਕੇ ਤੇ ਗੱਡੀ ਚੋਰੀ ਕਰ ਕੇ ਲੈ ਜਾਂਦੇ ਸੀ। ਉਨ੍ਹਾਂ ਦੱਸਿਆ ਇਹਨਾਂ ਦੇ ਕੋਲੋਂ ਪੁੱਛ ਗਿੱਛ ਦੌਰਾਨ ਇੱਕ ਪਿਸਟਲ, ਇੱਕ ਛੋਟਾ ਹਾਥੀ ਅਤੇ ਟੈਂਪੂ ਅਤੇ ਨੋਵਾ ਗੱਡੀ ਬਰਾਮਦ ਕੀਤੀਆਂ ਗਈਆਂ ਹੈ। ਜਾਂਚ ਜਾਰੀ ਹੈ।