ਨਕਲੀ ਤੰਬਾਕੂ ਬਨਾਉਣ ਵਾਲੀ ਫੈਕਟਰੀ ਦਾ ਹੋਇਆ ਪਰਦਾਫ਼ਾਸ਼ - Police officer
ਅੰਮ੍ਰਿਤਸਰ : ਸ਼ਹਿਰ ਵਿਖੇ ਪਤਾ ਸ਼ਾਪ ਤੰਬਾਕੂ ਬਣਾਉਣ ਵਾਲੀ ਨਕਲੀ ਫੈਕਟਰੀ ਦਾ ਪਰਦਾਫਾਸ਼ ਹੋਈਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡਾ. ਭਾਰਤੀ ਧਵਨ ਨੇ ਦੱਸਿਆ ਕਿ ਸਾਨੂੰ ਤੰਬਾਕੂ ਕੰਪਨੀ ਦੁਆਰਾ ਸ਼ਿਕਾਇਤ ਦਿੱਤੀ ਗਈ ਸੀ ਕਿ ਕੋਈ ਸਾਡੀ ਕੰਪਨੀ ਦੇ ਮਾਰਕਾ ਦੇ ਨਾਮ 'ਤੇ ਮੰਡੀ ਵਿਚ ਜਾਅਲੀ ਤੰਬਾਕੂ ਪੈਕਟ ਵੇਚ ਰਿਹਾ ਹੈ, ਜਿਸ ਕਾਰਨ ਕੰਪਨੀ ਕਰੋੜਾਂ ਰੁਪਏ ਦੇ ਘਾਟੇ ਵਿੱਚ ਗਈ ਹੈ। ਇਥੇ ਇੱਕ ਹੋਰ ਚੀਜ ਮਿਲੀ ਕਿ ਟਾਟਾ ਨਮਕ ਦੇ ਲੂਣ ਦੇ ਲਿਫਾਫੇ ਵੀ ਬਰਾਮਦ ਹੋਏ ਹਨ ਅਤੇ ਅਸੀਂ ਨਕਲੀ ਲੂਣ ਵੀ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਕੰਪਨੀ ਦੀ ਤਰਫੋਂ ਇੱਕ ਕਾੱਪੀ ਰਾਈਟ ਕੇਸ ਦਾਇਰ ਕੀਤਾ ਹੈ। ਇਸ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਏਗੀ।