ਸ਼ਹਿਣਾ ਵਿਖੇ ਸ਼ਹੀਦ ਫੌਜੀਆਂ ਦੀ ਸਮੂਹਿਕ ਬਰਸੀ ਮਨਾਈ - 13ਵਾਂ ਸਾਲਾਨਾ ਸ਼ਹੀਦੀ ਸ਼ਰਧਾਂਜਲੀ ਸੈਨਿਕ ਸਮਾਗਮ ਕਰਵਾਇਆ
ਬਰਨਾਲਾ: ਇੰਡੀਅਨ ਐਕਸ ਸਰਵਿਸਜ਼ ਲੀਗ ਬਲਾਕ ਸ਼ਹਿਣਾ ਬਰਨਾਲਾ ਵੱਲੋਂ 13ਵਾਂ ਸਾਲਾਨਾ ਸ਼ਹੀਦੀ ਸ਼ਰਧਾਂਜਲੀ ਸੈਨਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਦੌੜ ਨੇੜੇ ਪਿੰਡ ਤਲਵੰਡੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਤੋਂ ਬਾਅਦ ਬਲਾਕ ਸ਼ਹਿਣਾ ਦੇ 21 ਫੌਜੀ ਜੋ ਕਿ ਪਿਛਲੇ ਸਮੇਂ ਫ਼ੌਜ ਦੀ ਡਿਊਟੀ ਕਰਦੇ ਸਮੇਂ ਵੱਖ-ਵੱਖ ਥਾਵਾਂ ਤੇ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਫੌਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਸਾਡੇ ਫ਼ੌਜੀ ਭਰਾਵਾਂ ਵੱਲੋਂ ਹਿੱਕਾਂ ਤਾਣ ਕੇ ਵਾਡਰਾ ਦੀ ਰਾਖੀ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰਾਂ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਵੱਲ ਤਾਂ ਧਿਆਨ ਦੇਣਾ ਦੂਰ ਦੀ ਗੱਲ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ ਜਾਂਦਾ ਜੋ ਕਿ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ।
Last Updated : Feb 3, 2023, 8:18 PM IST