ਅਣਪਛਾਤੇ ਵਿਅਕਤੀਆਂ ਨੇ ਸਰਪੰਚ ’ਤੇ ਕੀਤਾ ਹਮਲਾ, ਗੰਨਮੈਨ ਨੇ ਬਚਾਈ ਜਾਨ
ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਬਿਆਸ ਦੇ ਸਰਪੰਚ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪੀੜਤ ਸਰਪੰਚ ਨੇ ਕਿਹਾ ਉਹ ਦਰਿਆ ਬਿਆਸ ਕੰਢੇ ਪੈਂਦੀ ਪੰਚਾਇਤੀ ਜ਼ਮੀਨ ਵਿੱਚ ਕੰਮਕਾਜ ਸਬੰਧੀ ਗਏ ਸਨ ਕਿ ਇਸ ਦੌਰਾਨ ਪਹਿਲਾਂ ਤੋਂ ਤਾਂਕ ’ਚ ਬੈਠੇ ਕਾਰ ਸਵਾਰ 2 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਤੇ ਹਮਲਾ ਬੋਲ ਦਿੱਤਾ, ਇਸ ਦੌਰਾਨ ਉਨ੍ਹਾਂ ਦਾ ਬਚਾਅ ਕਰਦਿਆਂ ਗੰਨਮੈਨ ਦੀ ਜਦੋਂ ਅਣਪਛਾਤੇ ਵਿਅਕਤੀਆਂ ਨਾਲ ਹੱਥੋਪਾਈ ਹੋਈ ਤਾਂ ਇਸ ਦੌਰਾਨ ਅਚਾਨਕ ਅਸਾਲਟ ਦਾ ਪਟਾ ਟੁੱਟਣ ਕਾਰਨ ਸਾਲਟ ਦਰਿਆ ਬਿਆਸ ਕਿਨਾਰੇ ਡਿੱਗ ਪਈ। ਉਨ੍ਹਾਂ ਦੱਸਿਆ ਕਿ ਉਕਤ ਹਮਲੇ ਦੌਰਾਨ ਉਨ੍ਹਾਂ ਦਾ ਬਚਾਅ ਹੋ ਗਿਆ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ।