ਬਜ਼ੁਰਗਾਂ ਦੀ ਦੁਰਦਸ਼ਾ ਕਰਨ ਵਾਲੇ ਅਫ਼ਸਰ ਪੁੱਤ ਅਤੇ ਅਫ਼ਸਰ ਪੋਤਰੀਆਂ ਨੂੰ ਮਿਲਿਆ "ਲਾਹਨਤੀ ਐਵਾਰਡ" - ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ: ਅਜਿਹਾ ਲਾਹਨਤੀ ਅਵਾਰਡ ਨਾ ਤਾਂ ਤੁਸੀਂ ਕਦੇ ਸੁਣਿਆ ਹੋਣਾ ਹੈ ਨਾ ਹੀ ਕਿਸੇ ਨੂੰ ਅੱਜ ਤੱਕ ਪੰਜਾਬ ਛੱਡੋ ਹਿੰਦੋਸਤਾਨ ਵਿੱਚ ਕਿਸੇ ਨੂੰ ਮਿਲਿਆ ਹੋਣਾ ਹੈ। ਅਸੀਂ ਗੱਲ ਕਰ ਰਹੇ ਹਾਂ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਲਾਵਾਰਿਸ ਹਾਲਤ ਵਿੱਚ ਸਿਰ ਵਿੱਚ ਕੀੜੇ ਪਏ ਹੋਏ ਮਿਲਣ ਵਾਲੀ ਮਾਤਾ ਮਹਿੰਦਰ ਕੌਰ ਸਬੰਧੀ, ਜਿਸ ਦੇ ਪੁੱਤ, ਪੋਤੀ ਅਤੇ ਪੋਤਾ ਵੱਡੇ-ਵੱਡੇ ਉਨ੍ਹਾਂ ਅਹੁਦਿਆਂ 'ਤੇ ਬਿਰਾਜਮਾਨ ਹਨ, ਜਿੱਥੋਂ ਲੋਕ ਇਨਸਾਫ ਲੈਣ ਲਈ ਜਾਂਦੇ ਹਨ ਪਰ ਇਨ੍ਹਾਂ ਵੱਲੋਂ ਆਪਣੀ ਬਜ਼ੁਰਗ ਮਾਤਾ ਨੂੰ ਨਾ ਸੰਭਾਲਣਾ ਅਤੇ ਫਿਰ ਉਸ ਬਜ਼ੁਰਗ ਮਾਤਾ ਦਾ ਭੇਦਭਰੇ ਹਾਲਾਤਾਂ ਵਿੱਚ ਮਰ ਜਾਣਾ। ਇਸ ਕਰਕੇ ਬੁੱਧਵਾਰ ਨੂੰ ਗਿੱਦੜਬਾਹਾ ਦੀਆਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਗਿੱਦੜਬਾਹਾ ਦੇ ਐਸਡੀਐਮ ਓਮ ਪ੍ਰਕਾਸ਼ ਨੂੰ ਇੱਕ ਮੰਗ ਪੱਤਰ ਅਤੇ ਇੱਕ ਲਾਹਨਤੀ ਅਵਾਰਡ ਉਸ ਪਰਿਵਾਰ ਨੂੰ ਦੇਣ ਵਾਸਤੇ ਗਏ ਐਸਡੀਐਮ ਨਾ ਹੋਣ ਇਹ ਲਾਹਨਤੀ ਅਵਾਰਡ ਅਤੇ ਮੰਗ ਪੱਤਰ ਸੀਡੀਪੀਓ ਪੰਕਜ ਮੋਰਿਆ ਨੂੰ ਸੌਂਪਿਆ ਗਿਆ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਸ ਪਰਿਵਾਰ ਦੇ ਮੈਂਬਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।