ਬਰਸਾਤ ਨਾਲ ਨਜਿੱਠਣ ਲਈ ਅਨੰਦਪੁਰ ਸਾਹਿਬ ਪ੍ਰਸ਼ਾਸਨ ਤਿਆਰ
ਸ੍ਰੀ ਅਨੰਦਪੁਰ ਸਾਹਿਬ: ਮੌਨਸੂਨ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਢੁੱਕਵੇਂ ਪ੍ਰਬੰਧਾਂ ਬਾਰੇ ਐਸਡੀਐਮ ਕਨੂ ਗਰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਪੈਂਦੀਆਂ ਵੱਖ-ਵੱਖ ਖੱਡਾਂ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਕਾਫੀ ਖੱਡਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਪਾਣੀ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਕਾਰਨ ਆਉਂਦਾ ਹੈ। ਦੱਸਣਯੋਗ ਹੈ ਕਿ ਅਨੰਦਪੁਰ ਸਾਹਿਬ ਹਰ ਸਾਲ ਬਰਸਾਤ ਕਾਰਨ ਭਾਰੀ ਹੜ ਆਉਂਦੇ ਹਨ ਅਤੇ ਭਾਰੀ ਤਬਾਹੀ ਹੁੰਦੀ ਹੈ। ਪਿਛਲੇ ਸਾਲ ਵੀ ਬਰਸਾਤ ਦੇ ਮੌਸਮ 'ਚ ਹੜ੍ਹ ਆਉਣ ਕਰਕੇ ਭਾਰੀ ਤਬਾਹੀ ਹੋਈ ਸੀ।