RSS ਕਰ ਰਹੀ ਹੈ ਪੰਜਾਬ ਕਾਂਗਰਸ ਨੂੰ ਖ਼ਰਾਬ: ਰਵਨੀਤ ਬਿੱਟੂ - ਚੰਡੀਗੜ੍ਹ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਦੇਣ 'ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਗੁਲਦਸਦੇ ਦੀ ਤਰ੍ਹਾਂ ਇੱਕ ਹੋਈ ਪਈ ਹੈ 'ਤੇ ਕਾਂਗਰਸ ਦਾ ਵਰਕਰ ਅੱਜ ਖਿੜ੍ਹਿਆ ਪਿਆ ਹੈ। ਇਨ੍ਹਾਂ ਵਿੱਚ ਕਈ ਬੰਦੇ ਹੁੰਦੇ ਹਨ, ਜਿਨ੍ਹਾਂ ਵਿੱਚ ਕਿਰਕਰੀ ਹੁੰਦੀ ਹੈ। ਉਹ ਲੱਗਦਾ ਕਿ ਕਿਸੇ ਪਾਰਟੀ ਦੇ ਪਿੱਛੋਂ ਕੋਈ ਬੇਕਿੰਗ ਕੋਈ ਹੋ ਸਕਦੀ ਹੈ ਜਾਂ ਆਰਐਸਐਸ (RSS) ਦੀ ਹੋ ਸਕਦੀ ਹੈ ਜਿਧਰੋਂ ਪਹਿਲਾਂ ਕੋਈ ਤੁਣਕਾ ਹਿੱਲਿਆ ਹੋਵੇ ਵੀ ਕਾਂਗਰਸ ਦੀ ਸਰਕਾਰ ਵਧੀਆ ਚੱਲ ਰਹੀ ਹੈ, ਲੋਕੀ ਖ਼ੁਸ ਨੇ ਕੀ ਪਤਾ ਕਿੱਥੋਂ ਕੋਈ ਇਸ਼ਾਰਾ ਹੁੰਦਾ ਹੈ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆ ਬਿੱਟੂ ਨੇ ਕਿਹਾ ਕਿ ਸਿੱਧੂ ਨੂੰ ਮਨਾਉਣ ਦਾ ਸਾਡਾ ਤਾਂ ਕੱਦ ਨਹੀਂ ਉਹ ਸਿਰਫ਼ ਹਾਈਕਮਾਂਡ ਹੀ ਦੇਖੇਗੀ।