ਕੇਂਦਰ ਵਿਰੁੱਧ ਮੋਰਚਾ ਲਾਵੇਗੀ ਪੰਜਾਬ ਸਰਕਾਰ: ਵੇਰਕਾ - ਖੇਤੀ ਕਾਨੂੰਨ
ਚੰਡੀਗੜ੍ਹ: ਖੇਤੀ ਕਾਨੂੰਨਾਂ ਸਬੰਧੀ ਕੇਂਦਰ ਨਾਲ ਹੋਈ ਕਿਸਾਨਾਂ ਦੀ ਬੈਠਕ ਅੱਜ ਬੇਸਿੱਟਾ ਰਹੀ ਹੈ। ਇਸ ਬੈਠਕ ਨੂੰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਸਾਨਾਂ ਦੀ ਸ਼ਰੇਆਮ ਬੇਇੱਜ਼ਤੀ ਦੱਸਿਆ ਹੈ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਹਰ ਸਮੇਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕੈਬਿਨੇਟ ਦੀ ਬੈਠਕ 'ਚ ਵਿਧਾਨ ਸਭਾ ਸ਼ੈਸ਼ਨ ਬੁਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਸ਼ੈਸ਼ਨ ਸੱਦ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਾਤ ਪਾਵੇਗੀ।