ਜਲੰਧਰ ਪੁਲਿਸ ਦੇ ਹੱਥੀ ਚੜ੍ਹੇ ਲੁਟੇਰੇ
ਜਲੰਧਰ: ਸਥਾਨਕ ਸ਼ਹਿਰ ਨਕੋਦਰ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਥਾਣਾ ਨੂਰਮਹਿਲ ਦੇ ਐਸਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਦੋ ਸਕੂਟਰੀ 'ਤੇ ਸਵਾਰ ਨੌਜਵਾਨ ਨੂਰਮਹਿਲ ਅੱਡੇ 'ਤੇ ਆ ਰਹੇ ਸਨ ਤਾਂ ਅੱਗੇ ਲੱਗੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਜਦੋਂ ਉਹ ਉਥੋਂ ਭੱਜਣ ਲੱਗੇ ਤਾਂ ਮੌਕੇ 'ਤੇ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਨ੍ਹਾਂ ਦੋਵਾਂ ਲੁਟੇਰਿਆਂ ਨੇ ਪੁਲਿਸ ਦੇ ਨਾਲ ਹੱਥੋਪਾਈ ਕੀਤੀ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ।