ਕੁਰਾਲੀ: ਲੋਕਾਂ ਵੱਲੋਂ ਠੇਕਾ ਬੰਦ ਕਰਨ ਦੀ ਕੀਤੀ ਗਈ ਅਪੀਲ
ਕੁਰਾਲੀ ਦੇ ਸਥਾਨਕ ਲੋਕਾਂ ਵੱਲੋਂ ਬੁੱਧਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਇਤਹਾਸਿਕ ਪ੍ਰਾਚੀਨ ਡੇਰਾ ਬਾਬਾ ਗੋਸਾਈਆਂ ਆਲਾ ਦੇ ਨੇੜੇ ਇੱਕ ਸ਼ਰਾਬ ਦਾ ਠੇਕਾ ਹੈ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ। ਇਸ ਦੇ ਨਾਲ ਲੋਕ ਪ੍ਰਸਾਸ਼ਨ ਤੋਂ ਮੰਗ ਕਰ ਰਹੇ ਹਨ, ਕਿ ਇਸ ਠੇਕੇ ਨੂੰ ਬੰਦ ਕੀਤਾ ਜਾਵੇ। ਕਿਉਂਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।