ਅਨਲੌਕ 1.0 'ਚ ਜਿੰਮ ਖੋਲ੍ਹਣ ਦੀ ਮੰਗ ਕਰ ਰਹੇ ਮੋਹਾਲੀ ਨਿਵਾਸੀ
ਚੰਡੀਗੜ੍ਹ: ਅਨਲੌਕ 1.0 ਤਹਿਤ ਸਰਕਾਰ ਨੇ ਦੇਸ਼ 'ਚ ਧਾਰਮਿਕ ਸੰਸਥਾਵਾਂ ਅਤੇ ਰੈਸਟੋਰੈਂਟ ਤੇ ਸ਼ਾਪਿੰਗ ਮੌਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਜਿੰਮ ਨਹੀਂ ਖੋਲ੍ਹੇ ਗਏ ਜਿਸ ਦੇ ਚਲਦਿਆਂ ਲੋਕ ਜਿੰਮਾਂ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਨਯਾ ਗਾਓਂ ਦੇ ਰਹਿਣ ਵਾਲੇ ਮਨਦੀਪ ਕੰਬੋਜ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਰੇ ਕੰਮ ਬੰਦ ਹੋ ਗਏ ਸਨ। ਲੋਕਾਂ ਦੀ ਚੰਗੀ ਸਿਹਤ ਦੇ ਵਾਸਤੇ ਉਨ੍ਹਾਂ ਨੂੰ ਕਸਰਤ ਕਰਨੀ ਚਾਹੀਦੀ ਹੈ। ਦੂਜੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਿੰਮ ਵੀ ਖੋਲ ਦੇਣੇ ਚਾਹੀਦੇ ਹਨ ਤਾਂ ਜੋ ਲੋਕ ਜਿੰਮ ਜਾ ਕੇ ਕਸਰਤ ਕਰ ਸਕਣ। ਹਾਲਾਂਕਿ ਮਨਦੀਪ ਕੰਬੋਜ ਮੋਹਾਲੀ ਜ਼ਿਲ੍ਹੇ ਦੇ ਕਾਂਗਰਸ ਨਾਲ ਜੁੜੇ ਹੋਏ ਹਨ ਫਿਰ ਵੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਸਲਿਆਂ ਦੀ ਨਿਖੇਧੀ ਕਰਦੇ ਅਸੰਤੁਸ਼ਟ ਨਜ਼ਰ ਆਏ। ਉੱਥੇ ਹੀ ਸਥਾਨਕ ਵਾਸੀ ਵਿਕਰਮ ਕਪੂਰ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਫੈਸਲੇ ਕਰਨੇ ਚਾਹੀਦੇ ਹਨ।