ਮਾਨਸਾ ਦੇ ਵਪਾਰੀ ਵਰਗ ਨੇ ਫੜ੍ਹਿਆ ਆਪ ਦਾ ਪੱਲਾ
ਮਾਨਸਾ: ਮਾਨਸਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਦੇ ਵਪਾਰੀ ਵਰਗ ਨੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੋਕੇ ਵਿਧਾਇਕ ਗੁਰਮੀਤ ਮੀਤ ਹੇਅਰ ਦੀ ਹਾਜ਼ਰੀ ਵਿੱਚ ਪਾਰਟੀ ਦਾ ਪੱਲਾ ਫੜਿਆ। ਪਾਰਟੀ ’ਚ ਸ਼ਾਮਿਲ ਹੋਣ ਵਾਲੇ ਸਾਰੇ ਵਪਾਰੀ ਵਰਗ ਨੂੰ ਮੀਤ ਹੇਅਰ ਨੇ ਜੀ ਆਇਆ ਨੂੰ ਕਿਹਾ ਕਿ ਸਾਰੇ ਵਪਾਰੀ ਭਰਾਵਾ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਤੇ ਵਪਾਰੀ ਵਰਗ ਦੀਆਂ ਸਾਰੀਆਂ ਮੰਗਾਂ ਨੂੰ ਚੋਣ ਮੈਨੀਫੈਸਟੋ ਵਿੱਚ ਪਾਕੇ ਸਰਕਾਰ ਆਉਣ ’ਤੇ ਪਹਿਲ ਦੇ ਅਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ।