ਮੌਸਮ ਦੇ ਬਦਲੇ ਮਿਜਾਜ਼ ਨਾਲ ਲੋਕਾਂ ਵਿੱਚ ਖੁਸ਼ੀ
ਮੌਸਮ ਨੇ ਆਪਣਾ ਮਿਜਾਜ਼ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪੂਰੇ ਪੰਜਾਬ ਵਿੱਚ ਹੀ ਦੇਰ ਸ਼ਾਮ ਤੋਂ ਤੇਜ਼ ਹਨੇਰੀ ਚੱਲ ਰਹੀ ਸੀ ਤੇ ਹੁਣ ਪੰਜਾਬ ਦੇ ਕਈ ਸੂਬਿਆਂ 'ਚ ਮੀਂਹ ਦੇ ਨਾਲ ਨਾਲ ਗੜ੍ਹੇ ਵੀ ਪੈ ਰਹੇ ਹਨ। ਮੀਂਹ ਨਾਲ ਖੁਸ਼ ਵਿਖਾਈ ਦੇ ਰਹੇ ਲੋਕਾਂ ਨੇ ਕਿਹਾ ਕਿ ਜਿੱਥੇ ਬਾਰਿਸ਼ ਨਾਲ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਖੇਤਾਂ ਵਿੱਚ ਝੋਨੇ ਦੀ ਫ਼ਸਲ ਲਈ ਵੀ ਬਾਰਿਸ਼ ਲਾਹੇਵੰਦ ਸਿੱਧ ਹੋਵੇਗੀ।