'ਤਾਲਾਬੰਦੀ ਦੌਰਾਨ ਲੋੜਵੰਦਾਂ ਦੀ ਮਦਦ ਲਈ ਵੇਚਿਆ ਆਪਣਾ ਪਲਾਟ'
ਹੁਸ਼ਿਆਰਪੁਰ: ਮਾਹਲਪੁਰ ਹਲਕੇ ਦੇ ਪਿੰਡ ਰਸੂਲਪੁਰ ਦੇ ਕੁਲਵਿੰਦਰ ਸਿੰਘ ਨੇ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਕੋਰੋਨਾ ਮਹਾਂਮਾਰੀ 'ਚ ਗਰੀਬ ਲੋਕਾਂ ਦੀ ਮਦੱਦ ਕੀਤੀ। ਦੱਸ ਦਈਏ ਕਿ ਕੁਲਵਿੰਦਰ ਸਿੰਘ ਰਸੂਲਪੁਰ ਨੇ ਇਸ ਸੇਵਾ ਨੂੰ ਪੂਰਾ ਕਰਨ ਲਈ 18 ਮਾਰਚ ਨੂੰ ਆਪਣਾ ਇੱਕ ਪਲਾਟ ਵੇਚ ਦਿੱਤਾ ਤੇ ਲੋੜਵੰਦਾਂ ਨੂੰ ਰਾਸ਼ਨ, ਕੱਪੜੇ, ਸਬਜ਼ੀਆਂ ਤੇ ਦਵਾਈਆਂ ਵੰਡੀਆਂ। ਇਸ ਦੇ ਨਾਲ ਹੀ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਕਰਮਚਾਰੀਆਂ ਨੂੰ ਕਰੀਬ 40 ਹਜ਼ਾਰ ਤੇ ਸੈਨੀਟਾਈਜ਼ਰ ਤੇ ਫੇਸ ਸ਼ੀਲਡਾਂ ਵੰਡੀਆਂ। ਇਸ ਬਾਰੇ ਉਨ੍ਹਾਂ ਕਿਹਾ ਕਿ 1 ਲੱਖ ਮਾਸਕ, ਸੈਨੀਟਾਈਜ਼ਰ ਵੰਡਣਾ ਤੇ ਲੌਕਡਾਊਨ ਦੌਰਾਨ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਹੀ ਉਨ੍ਹਾਂ ਦਾ ਮਕਸਦ ਹੈ।