ਪੰਜਾਬ

punjab

By

Published : Jun 25, 2020, 8:37 PM IST

ETV Bharat / videos

ਥਾਣਾ ਕੋਟ ਖ਼ਾਲਸਾ ਦੀ ਪੁਲਿਸ ਨੇ 24 ਘੰਟੇ 'ਚ ਸੁਲਝਾਈ ਕਤਲ ਦੀ ਗੁੱਥੀ

ਅੰਮ੍ਰਿਤਸਰ: ਥਾਣਾ ਕੋਟ ਖ਼ਾਲਸਾ ਦੀ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸੀਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬੌੜੀ ਸਾਹਿਬ ਦੇ ਬਾਹਰ ਅਜੇ ਕੁਮਾਰ ਦਾ ਕਤਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਕੋਟ ਖ਼ਾਲਸਾ ਦੀ ਪੁਲਿਸ ਨੇ 24 ਘੰਟੇ ਵਿੱਚ ਇਸ ਕਤਲ ਦੀ ਗੁੱਥੀ ਨੂੰ ਹੱਲ ਕਰਦੇ ਹੋਏ ਮੁਲਜ਼ਮ ਸਾਗਰ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿੱਕੀ ਨੇ ਮਾਮੂਲੀ ਤਕਰਾਰ ਤੋਂ ਬਾਅਦ ਅਜੇ ਦਾ ਕਤਲ ਕਰ ਦਿੱਤਾ ਸੀ।

ABOUT THE AUTHOR

...view details