ਖੌਫ਼ਨਾਕ! ਖੇਡ-ਖੇਡ ’ਚ ਬੱਚੇ ਦੇ ਮੂੰਹ ’ਤੇ ਸੈਨੀਟਾਈਜ਼ਰ ਲਗਾ ਕੇ ਲਾਈ ਅੱਗ
ਅੰਮ੍ਰਿਤਸਰ: ਅਕਸਰ ਹੀ ਬੱਚੇ ਖੇਡ-ਖੇਡ ’ਚ ਅਜਿਹੀਆਂ ਸ਼ਰਾਰਤਾਂ ਕਰ ਦਿੰਦੇ ਹਨ ਕਿ ਜਿਹੜੀਆਂ ਸਾਰੀ ਉਮਰ ਲਈ ਭੁਗਤਣੀਆਂ ਔਖੀਆਂ ਹੋ ਜਾਂਦੀਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਵੱਲਾ ਅਧੀਨ ਇਲਾਕੇ ਦਾ ਹੈ ਜਿੱਥੇ ਬੱਚਿਆਂ ਨੇ ਖੇਡ- ਖੇਡ ਵਿੱਚ ਇੱਕ ਬੱਚੇ ਦੇ ਮੂੰਹ ’ਤੇ ਸੈਨੀਟਾਈਜ਼ਰ ਲਗਾਕੇ ਅੱਗ ਲਗਾ ਦਿੱਤੀ। ਜਿਸ ਨਾਲ ਕਿ ਬੱਚੇ ਦਾ ਸਾਰਾ ਮੂੰਹ ਸੜ ਗਿਆ ਤੇ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਪੀੜਤ ਦੀ ਮਾਤਾ ਨੇ ਪੁਲਿਸ ’ਤੇ ਕਾਰਵਾਈ ਨਾ ਕਰ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।