ਨਾਬਾਲਗ ਕੁੜੀ ਨਾਲ ਵਿਆਹ ਕਰਨ ਵਾਲੇ ਮੁੰਡੇ ਨੂੰ ਜ਼ਮਾਨਤ ਦੇਣ 'ਤੇ ਹਾਈ ਕੋਰਟ ਨੇ ਸੈਸ਼ਨ ਜੱਜ ਤੋਂ ਮੰਗਿਆ ਜਵਾਬ
ਚੰਡੀਗੜ੍ਹ: ਅੰਮ੍ਰਿਤਸਰ ਵਿੱਚ 15 ਸਾਲ ਦੀ ਕੁੜੀ ਨਾਲ ਵਿਆਹ ਕਰਨ ਦੇ ਮਾਮਲੇ ਵਿੱਚ ਲਾੜੇ ਦੀ ਜ਼ਮਾਨਤ ਸੈਸ਼ਨ ਜੱਜ ਵੱਲੋਂ ਮਨਜ਼ੂਰ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਹਾਈ ਕੋਰਟ ਨੇ ਸੈਸ਼ਨ ਜੱਜ ਤੋਂ ਜਵਾਬ ਮੰਗਿਆ ਹੈ, ਹਾਈ ਕੋਰਟ ਨੇ ਪੁੱਛਿਆ ਕਿ ਜ਼ਮਾਨਤ ਕਿਵੇਂ ਦਿੱਤੀ ਗਈ। ਅਦਾਲਤ ਨੇ ਜਸਟਿਸ ਅਰਵਿੰਦਰ ਸਿੰਘ ਸਾਂਗਵਾਨ ਦੇ ਫ਼ੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਪੁੱਛਿਆ ਕਿ ਜਾਂਚ ਅਧਿਕਾਰੀ ਅਤੇ ਨਾਬਾਲਗ ਕੁੜੀ ਦੇ ਮਾਪਿਆ ਦੇ ਕਹਿਣ ਦੇ ਬਾਵਜੂਦ ਐਡੀਸ਼ਨ ਸੈਸ਼ਨ ਜੱਜ ਨੇ ਲਾੜੇ ਦੀ ਜ਼ਮਾਨਤ ਮਨਜ਼ੂਰ ਕਰ ਲਈ ਜਦਕਿ ਮਾਪਿਆ ਦੀ ਜ਼ਮਾਨਤ ਨੂੰ ਖ਼ਾਰਜ ਕਰ ਦਿੱਤਾ। ਜ਼ਮਾਨਤ ਨਾ ਮਿਲਣ 'ਤੇ ਮਾਪਿਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ।