ਫ਼ਿਲਮ 'ਸ਼ੂਟਰ' ਨੂੰ ਬੈਨ ਕਰਨ ਦੀ ਪਟੀਸ਼ਨ 'ਤੇ ਹਰਿਆਣਾ ਤੇ ਚੰਡੀਗੜ੍ਹ ਪ੍ਰਸਾਸ਼ਨ ਛੇਤੀ ਫ਼ੈਸਲਾ ਲਵੇ: ਹਾਈ ਕੋਰਟ - Punjab news
🎬 Watch Now: Feature Video
ਹਾਈਕੋਰਟ ਨੇ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਪ੍ਰਸਾਸ਼ਨ ਨੂੰ ਸੀਨੀਅਰ ਵਕੀਲ ਐਚ ਸੀ ਅਰੋੜਾ ਦੀ ਪਟੀਸ਼ਨ 'ਤੇ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਦਰਅਸਲ ਐਚ ਸੀ ਅਰੋੜਾ ਨੇ ਫ਼ਿਲਮ 'ਸ਼ੂਟਰ' ਨੂੰ ਬੈਨ ਕਰਨ ਦੀ ਮੰਗ ਕੀਤੀ ਸੀ। ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਚ ਸੀ ਅਰੋੜਾ ਦੀ ਮੰਗ ਉੱਤੇ ਹੀ ਇਸ ਫ਼ਿਲਮ ਨੂੰ ਪੰਜਾਬ 'ਚ ਬੈਨ ਕਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹਾਈਕੋਰਟ ਦੇ ਇਸ ਨਿਰਦੇਸ਼ ਬਾਰੇ ਕੀ ਕਹਿੰਦੇ ਹਨ ਵਕੀਲ ਐਚ ਸੀ ਅਰੋੜਾ ਜਾਣਨ ਲਈ ਵੇਖੋ ਵੀਡੀਓ